*ਕਾਂਗਰਸ ਦੀਆਂ ਧੱਕੇਸ਼ਾਹੀਆ ਤੇ ਗਲਤ ਨੀਤੀਆਂ ਖਿਲਾਫ ਬਸਪਾ ਵੱਲੋਂ ਪੰਜਾਬ ਵਿੱਚ ਅੰਦੋਲਨ ਦਾ ਐਲਾਨ* n ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘਪਲੇ ਵਿਚ ਕਾਂਗਰਸ ਨੂੰ ਜਨਤਾ ਵਿੱਚ ਨੰਗਾ ਕਰੇਗੀ ਬਸਪਾ ਬਸਪਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਣੀਵਾਲ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਹੇਠਾਂ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਸੂਬਾ ਕਮੇਟੀ ਦੀ ਲਗਾਤਾਰ ਪੰਜ ਘੰਟੇ ਮੰਥਨ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਸੂਬਾ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਦਾ ਏਜੰਡਾ ਸੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਹੋਏ ਘਪਲੇ ਵਿਚ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਵਿੱਚ ਕਿਵੇਂ ਨੰਗਾ ਕੀਤਾ ਜਾਵੇ ਤਾਂਕਿ ਦਲਿਤਾਂ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਨੂੰ ਓਹਨਾ ਦਾ ਹੱਕ ਮਿਲ ਸਕੇ। ਸੂਬਾ ਕਮੇਟੀ ਦੇ ਸਭ ਅਹੁਦੇਦਾਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਬਸਪਾ ਪੰਜਾਬ ਨੇ ਫੈਂਸਲਾ ਲਿਆ ਕਿ ਆਉਂਦੇ ਦਿਨਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਸਸਤੀ ਸਿੱਖਿਆ, ਸਰਕਾਰੀ ਭ੍ਰਿਸਟਾਚਾਰ ਤੇ ਘਪਲੇ, ਗਰੀਬ ਕਿਸਾਨਾਂ ਦਾ ਮੁੱਦਾ, ਫ਼ਸਲਾਂ ਦੇ ਐਮ ਐੱਸ ਪੀ, ਮਹਿੰਗੀ ਬਿਜਲੀ, ਕਾਂਗਰਸ ਦੇ ਮੈਨੀਫੈਸਟੋ ਦੇ ਝੂਠੇ ਵਾਅਦੇ ਆਦਿ ਇਹ ਸਾਰੇ ਮੁੱਦੇ ਲੈਕੇ ਬਸਪਾ ਸੜ...