ਹਿੰਦੂਤਵ ਉੱਪਰ ਬੇਬਾਕੀ ਨਾਲ ਟਿੱਪਣੀਆਂ ਕਰਨ ਵਾਲੇ ਸੁਆਮੀ ਅਗਨੀਵੇਸ਼ ਇਸ ਦੁਨੀਆਂ ਤੋਂ ਚਲੇ ਗਏ ਹਨ। ਉਹ ਆਰੀਆ ਸਮਾਜੀ ਪ੍ਰਚਾਰਕ ਸਨ। ਇਸਦੇ ਨਾਲ ਹੀ ਉਹ ਮਾਨਵਵਾਦੀ ਸੋਚ, ਭਾਈਚਾਰਕ ਸਾਂਝ ਅਤੇ ਮਨੁੱਖਤਾ ਵਿੱਚ ਯਕੀਨ ਰੱਖਣ ਵਾਲੇ ਸਨ। ਕਈ ਵਾਰ ਉਹਨਾਂ ਨੇ ਲੋਕਾਂ ਦੁਆਰਾ ਬਣਾਈਆਂ ਮਜਹਬ ਦੀਆਂ ਸੌੜੀਆਂ ਦੀਵਾਰਾਂ ਨੂੰ ਟੱਪਕੇ ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਵੀ ਮਾਰਿਆ। ਇਸਦਾ ਉਹਨਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ।
ਸੁਆਮੀ ਅਗਨੀਵੇਸ਼ ਉਹਨਾਂ ਬਹੁਤ ਘੱਟ ਲੋਕਾਂ ਵਿੱਚ ਸ਼ਾਮਿਲ ਸਨ ਜਿੰਨ੍ਹਾਂ ਨੇ 1984 ਵਿੱਚ ਸਿੱਖ ਕਤਲੇਆਮ ਦੌਰਾਨ ਦਿੱਲੀ ਦੀ ਗਲੀਆਂ ਵਿੱਚ ਘੁੰਮ ਘੁੰਮ ਕੇ ਸਿੱਖਾਂ ਦੀ ਜਾਨ ਬਚਾਈ ਜਿੰਨੀਆਂ ਕੁ ਉਹ ਬਚਾ ਸਕਦੇ ਸਨ।
ਸਭ ਨਾਲੋਂ ਵੱਡੀ ਗੱਲ ਇਹਨਾਂ ਨੇ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਵੀ ਮਾਰਿਆ ਅਤੇ ਦੰਗਾਕਾਰੀਆਂ ਦੇ ਨਾਂਅ ਵੀ ਕਈ ਸਟੇਜਾਂ 'ਤੇ ਬੋਲੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇੰਦਰਾ ਅਤੇ ਰਾਜੀਵ ਆਪਣੇ ਵਿਰੁੱਧ ਉੱਠੀ ਹਰ ਆਵਾਜ ਨੂੰ ਬੰਦ ਕਰ ਦਿੰਦੇ ਸਨ।
ਸੁਆਮੀ ਜੀ ਨੇ ਕਈ ਸਿੱਖ ਕਾਨਫਰੰਸਾਂ ਵਿੱਚ ਇਹ ਗੱਲ ਕਹੀ ਕਿ ਭਾਵੇਂ 1984 ਦੇ ਸਿੱਖ ਵਿਰੋਧੀ ਦੰਗੇ ਕਾਂਗਰਸ ਨੇ ਕਰਵਾਏ ਪਰ RSS ਨੇ ਕਦੀ ਵੀ ਉਸ ਸਮੇਂ ਕਾਂਗਰਸ ਦਾ ਇਸ ਗੱਲੋਂ ਵਿਰੋਧ ਨਹੀਂ ਕੀਤਾ ਸਗੋਂ RSS ਨੇ ਅੰਦਰ ਖਾਤੇ ਇੰਦਰਾ ਦੀ ਖੁੱਲ੍ਹਕੇ ਹਮਾਇਤ ਵੀ ਕੀਤੀ।
ਸੁਆਮੀ ਅਗਨੀਵੇਸ਼ ਭਾਵੇਂ ਆਰੀਆ ਸਮਾਜੀ ਪ੍ਰਚਾਰਕ ਸਨ ਪਰ ਉਹ ਹਿੰਦੂ ਰਾਸ਼ਟਰ ਦੇ ਸਖਤ ਖਿਲਾਫ ਸਨ ਅਤੇ ਕਈ ਬੁਰਾਈਆਂ ਦੇ ਖਿਲਾਫ ਵੀ ਅਕਸਰ ਬੋਲਦੇ ਸਨ। ਪਿਛਲੇ ਦਿਨੀਂ ਰਾਮਮੰਦਰ ਦੇ ਮੁੱਦੇ 'ਤੇ ਉਹ ਖੁੱਲ੍ਹਕੇ ਬੋਲੇ ਸਨ ਕਿ ਕਿੱਥੇ ਲਿਖਿਆ ਹੈ ਕਿ ਰਾਮਮੰਦਰ ਤੋੜਕੇ ਮਸਜਿਦ ਬਣਾਈ ਗਈ ਹੈ। ਉਹ ਮੁਸਲਮਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਵੀ ਅਕਸਰ ਹੀ ਵੇਖੇ ਜਾਂਦੇ ਸਨ।
ਅੱਜ ਅਸੀਂ ਮਾਨਵਵਾਦੀ ਸੋਚ, ਭਾਈਚਾਰਕ ਸਾਂਝ ਅਤੇ ਮਨੁੱਖਤਾ ਵਿੱਚ ਯਕੀਨ ਰੱਖਣ ਵਾਲੀ ਇੱਕ ਰੂਹ ਨੂੰ ਵੀ ਖੋ ਲਿਆ ਹੈ।
Please subscribe my YouTube channel:-

टिप्पणियाँ
एक टिप्पणी भेजें