ਪੋਸਟ ਮੈਟ੍ਰਿਕ ਸ਼ਕਾਲਰਸਿਪ ਘਪਲਾ: ਪੁਲਿਸ ਨੇ ਸਾਧੂ ਸਿੰਘ ਧਰਮਸੋਤ ਦੀ ਕੋਠੀ ਅੱਗੋ ਚੁੱਕੇ ਆਪ ਆਗੂ : ਧਰਨੇ ਵਾਲੀ ਜਗ੍ਹਾ ਦੀ ਬਿਜਲੀ ਬੰਦ ਕੀਤੀ; ਟੈਂਟ ਦਾ ਸਾਮਾਨ ਪੁੱਟ ਕੇ ਥਾਣੇੇ ਸੁੱਟਿਆ;
ਨਾਭਾ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਗਾਤਾਰ 8ਵੇ ਦਿਨ ਧਰਨਾ ਜਾਰੀ ਰੱਖਿਆ। ਅਤੇ ਕੁੱਝ ਵਰਕਰਾਂ ਨੂੰ ਪੰਜਾਬ ਪੁਲਿਸ ਵੱਲੋਂ ਕਰੋਨਾ ਮਹਾਮਾਰੀ ਦੇ ਟੈਸਟ ਕਰਵਾਉਣ ਦੇ ਬਹਾਨੇ ਚੁੱਕ ਲਿਆ ਗਿਆ ਅਤੇ ਕੋਤਵਾਲੀ ਨਾਭਾ ਵਿੱਚ ਲਿਆ ਕੇ ਬੰਦ ਕਰ ਦਿੱਤਾ ਗਿਆ। ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਸ਼ਾਜਿਸ ਤਹਿਤ ਪਹਿਲਾਂ ਧਰਨੇ ਵਾਲੀ ਜਗ੍ਹਾ ਦੀ ਬਿਜਲੀ ਬੰਦ ਕੀਤੀ ਅਤੇ ਫ਼ਿਰ ਕਰੋਨਾ ਮਹਾਮਾਰੀ ਦੇ ਟੈਸਟ ਬਹਾਨੇ ਧੱਕੇ ਨਾਲ਼ ਥਾਣੇ ਲਿਜਾ ਕੇ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਧਰਨੇ ਵਾਲੀ ਜਗ੍ਹਾ ਤੋਂ ਟੈਂਟ ਪੁਟਾ ਦਿੱਤੇ ਅਤੇ ਪੱਖੇ, ਦਰੀਆਂ, ਬੋਰਡ ਜੈਰਨੇਟਰ ਵਿਸ਼ੇਸ਼ ਗੱਡੀਆਂ ਰਾਹੀਂ ਥਾਣੇ ਲੈ ਗਏ।
ਇਸ ਕਾਰਵਾਈ ਤੋਂ ਭੜਕੇ ਵਰਕਰਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ ਵੱਲੋਂ 64 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ, ਜਿਸ ਦਾ ਸਾਰਾ ਪੈਸਾ ਕਥਿਤ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵਿੱਚ ਗਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਪ ਵੱਲੋਂ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਉ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਹਾਈ ਕੋਰਟ ਦਾ ਜੱਜ ਘਪਲਿਆਂ ਦੀ ਜਾਂਚ ਕਰੇ।
Please subscribe my YouTube channel :- https://www.youtube.com/channel/UCpV9NUAhq22SttWWVpvRMQQ
टिप्पणियाँ
एक टिप्पणी भेजें