#ਧਰਮ_ਕੀ_ਹੈ ❓ ਕਲਾਸ ਵਿੱਚ ਆਉਂਦੇ ਹੀ #ਨਵੇਂ_ਟੀਚਰ ਨੇ ਵਿਦਿਆਰਥੀਆਂ ਨਾਲ ਆਪਣੀ ਲੰਬੀ ਚੌੜੀ ਜਾਣ-ਪਛਾਣ ਕਰਵਾਈ। ਗੱਲਾਂ ਗੱਲਾਂ ਵਿੱਚ ਉਸਨੇ ਪਤਾ ਕਰ ਲਿਆ ਕਿ ਕੁੜੀਆਂ 👭 ਦੀ ਇਸ ਕਲਾਸ ਵਿੱਚ ਸਭ ਤੋਂ ਮੋਹਰਲੇ ਬੈਂਚ ਤੇ ਬੈਠੀ ਕੁੜੀ ਜਿਆਦਾ #ਤੇਜ ਹੈ, ਉਸਨੇ ਚੁੱਪਚਾਪ ਬੈਠੀ ਉਸ ਕੁੜੀ ਨੂੰ ਪੁੱਛਿਆ, "ਬੇਟਾ ਤੇਰਾ #ਨਾਮ ਕੀ ਹੈ" ? ਕੁੜੀ ਖੜੀ ਹੋਈ ਤੇ ਬੋਲੀ, "ਸਰ ਮੇਰਾ ਨਾਮ ਏਕਨੂਰ ਹੈ"! ਟੀਚਰ ਨੇ ਫਿਰ ਪੁਛਿਆ, "ਪੂਰਾ ਨਾਮ ਦੱਸੋ ਬੇਟੀ"? ਕੁੜੀ ਨੇ ਫਿਰ ਕਿਹਾ, "ਜੀ ਸਰ - ਮੇਰਾ ਨਾਮ ਏਕਨੂਰ ਹੀ ਹੈ"! ਟੀਚਰ ਨੇ #ਸਵਾਲ ਬਦਲ ਦਿੱਤਾ, "ਅੱਛਾ ਇਹ ਦੱਸੋ ਤੁਹਾਡੇ ਪਿਤਾ ਦਾ ਕੀ ਨਾਮ ਹੈ"? ਕੁੜੀ ਨੇ ਉੱਤਰ ਦਿੱਤਾ," ਜੀ ਸਰ,ਸੁਖਜੀਤ "! ਟੀਚਰ ਨੇ ਫਿਰ ਪੁੱਛਿਆ, "ਆਪਣੇ ਪਿਤਾ ਦਾ ਪੂਰਾ ਨਾਮ ਦੱਸੋ "? ਕੁੜੀ ਨੇ #ਉੱਤਰ ਦਿੱਤਾ, "ਮੇਰੇ ਪਿਤਾ ਦਾ ਪੂਰਾ ਨਾਮ ਸੁਖਜੀਤ ਹੀ ਹੈ, ਸਰ ਜੀ"! ਹੁਣ ਟੀਚਰ ਨੇ ਕੁਝ ਸੋਚ ਕੇ ਪੁੱਛਿਆ," ਅੱਛਾ ਆਪਣੀ ਮਾਤਾ ਦਾ ਪੂਰਾ ਨਾਮ ਦੱਸੋ"? ਕੁੜੀ ਨੇ #ਉੱਤਰ ਦਿੱਤਾ," ਸਰ ਜੀ, ਮੇਰੀ ਮਾਂ ਦਾ ਪੂਰਾ ਨਾਮ ਹਰਜੀਤ ਹੈ"! ਟੀਚਰ ਦੇ #ਪਸੀਨੇ_ਛੁੱਟ ਰਹੇ ਸਨ, ਕਿਉਂਕਿ ਹੁਣ ਤੱਕ ਉਹ ਉਸ ਕੁੜੀ ਕੋਲੋਂ ਜਾਂ ਉਸ ਫੈਮਿਲੀ ਦੇ ਬਾਇਓਡਾਟੇ ਵਿੱਚੋਂ ਜੋ #ਚੀਜ਼ ਲੱਭ ਰਿਹਾ ਸੀ ਉਹ ਉਸਨੂੰ ਨਹੀਂ ਮਿਲੀ ਸੀ! ਉਸ...