#ਧਰਮ_ਕੀ_ਹੈ ❓
ਕਲਾਸ ਵਿੱਚ ਆਉਂਦੇ ਹੀ #ਨਵੇਂ_ਟੀਚਰ ਨੇ ਵਿਦਿਆਰਥੀਆਂ ਨਾਲ ਆਪਣੀ ਲੰਬੀ ਚੌੜੀ ਜਾਣ-ਪਛਾਣ ਕਰਵਾਈ।
ਗੱਲਾਂ ਗੱਲਾਂ ਵਿੱਚ ਉਸਨੇ ਪਤਾ ਕਰ ਲਿਆ ਕਿ ਕੁੜੀਆਂ 👭 ਦੀ ਇਸ ਕਲਾਸ ਵਿੱਚ ਸਭ ਤੋਂ ਮੋਹਰਲੇ ਬੈਂਚ ਤੇ ਬੈਠੀ ਕੁੜੀ ਜਿਆਦਾ #ਤੇਜ ਹੈ,
ਉਸਨੇ ਚੁੱਪਚਾਪ ਬੈਠੀ ਉਸ ਕੁੜੀ ਨੂੰ ਪੁੱਛਿਆ,
"ਬੇਟਾ ਤੇਰਾ #ਨਾਮ ਕੀ ਹੈ" ?
ਕੁੜੀ ਖੜੀ ਹੋਈ ਤੇ ਬੋਲੀ, "ਸਰ ਮੇਰਾ ਨਾਮ ਏਕਨੂਰ ਹੈ"!
ਟੀਚਰ ਨੇ ਫਿਰ ਪੁਛਿਆ, "ਪੂਰਾ ਨਾਮ ਦੱਸੋ ਬੇਟੀ"?
ਕੁੜੀ ਨੇ ਫਿਰ ਕਿਹਾ, "ਜੀ ਸਰ - ਮੇਰਾ ਨਾਮ ਏਕਨੂਰ ਹੀ ਹੈ"!
ਟੀਚਰ ਨੇ #ਸਵਾਲ ਬਦਲ ਦਿੱਤਾ, "ਅੱਛਾ ਇਹ ਦੱਸੋ ਤੁਹਾਡੇ ਪਿਤਾ ਦਾ ਕੀ ਨਾਮ ਹੈ"?
ਕੁੜੀ ਨੇ ਉੱਤਰ ਦਿੱਤਾ," ਜੀ ਸਰ,ਸੁਖਜੀਤ "!
ਟੀਚਰ ਨੇ ਫਿਰ ਪੁੱਛਿਆ, "ਆਪਣੇ ਪਿਤਾ ਦਾ ਪੂਰਾ ਨਾਮ ਦੱਸੋ "?
ਕੁੜੀ ਨੇ #ਉੱਤਰ ਦਿੱਤਾ, "ਮੇਰੇ ਪਿਤਾ ਦਾ ਪੂਰਾ ਨਾਮ ਸੁਖਜੀਤ ਹੀ ਹੈ, ਸਰ ਜੀ"!
ਹੁਣ ਟੀਚਰ ਨੇ ਕੁਝ ਸੋਚ ਕੇ ਪੁੱਛਿਆ," ਅੱਛਾ ਆਪਣੀ ਮਾਤਾ ਦਾ ਪੂਰਾ ਨਾਮ ਦੱਸੋ"?
ਕੁੜੀ ਨੇ #ਉੱਤਰ ਦਿੱਤਾ," ਸਰ ਜੀ, ਮੇਰੀ ਮਾਂ ਦਾ ਪੂਰਾ ਨਾਮ ਹਰਜੀਤ ਹੈ"!
ਟੀਚਰ ਦੇ #ਪਸੀਨੇ_ਛੁੱਟ ਰਹੇ ਸਨ, ਕਿਉਂਕਿ ਹੁਣ ਤੱਕ ਉਹ ਉਸ ਕੁੜੀ ਕੋਲੋਂ ਜਾਂ ਉਸ ਫੈਮਿਲੀ ਦੇ ਬਾਇਓਡਾਟੇ ਵਿੱਚੋਂ ਜੋ #ਚੀਜ਼ ਲੱਭ ਰਿਹਾ ਸੀ ਉਹ ਉਸਨੂੰ ਨਹੀਂ ਮਿਲੀ ਸੀ!
ਉਸਨੇ ਹੁਣ ਆਪਣਾ ਆਖਰੀ #ਪੈਂਤਰਾ_ਅਜਮਾਇਆ ਤੇ ਪੁੱਛਿਆ, "ਅੱਛਾ ਕਿੰਨੇ ਭੈਣ ਭਰਾ ਹੋ ਤੁਸੀਂ" ?
ਟੀਚਰ ਸੋਚ ਰਿਹਾ ਸੀ ਕਿ ਜੋ ਚੀਜ ਉਹ ਲੱਭ ਰਿਹਾ ਹੈ ਸ਼ਾਇਦ ਉਸ ਕੁੜੀ ਦੇ ਭੈਣਾਂ ਭਰਾਵਾਂ ਦੇ ਨਾਮ ਵਿੱਚੋਂ ਹੀ ਕੋਈ #ਸੁਰਾਗ ਮਿਲ ਜਾਏ!
ਕੁੜੀ ਨੇ ਟੀਚਰ ਦੇ ਇਸ ਸਵਾਲ ਦੇ ਜਵਾਬ ਦਾ ਉੱਤਰ ਵੀ ਬੜੀ #ਮਾਸੂਮੀਅਤ ਨਾਲ ਦਿੱਤਾ ਕਹਿੰਦੀ, "ਸਰ ਜੀ ਮੇਰੇ ਕੋਈ ਭੈਣ ਭਰਾ ਨਹੀਂ ਹਨ, ਮੈਂ ਕੱਲੀ ਹੀ ਹਾਂ "!
ਹੁਣ ਟੀਚਰ ਨੇ ਸਿੱਧਾ ਹੀ ਫੈਸਲਾਕੁੰਨ ਸਵਾਲ ਕੀਤਾ, "ਬੇਟਾ, #ਤੇਰਾ_ਧਰਮ_ਜਾਤ ਕਿਹੜੀ ਹੈ"?
ਕੁੜੀ ਨੇ ਵੀ ਇਸ ਸਵਾਲ ਦਾ ਵੀ ਸਿੱਧਾ ਹੀ #ਜਵਾਬ ਦਿੱਤਾ, "ਸਰ ਜੀ, ਮੈਂ ਇਕ ਵਿਦਿਆਰਥਣ ਹਾਂ, ਇਹੀ ਮੇਰੀ #ਜਾਤ ਹੈ, ਤੇ ਗਿਆਨ ਪ੍ਰਾਪਤ ਕਰਨਾ ਹੀ ਮੇਰਾ #ਧਰਮ ਹੈ"!
ਮੈਂ ਜਾਣਦੀ ਹਾਂ ਕਿ ਹੁਣ ਤੁਸੀਂ ਮੇਰੇ ਮਾਪਿਆਂ ਦੀ #ਜਾਤ_ਅਤੇ_ਧਰਮ ਵਾਰੇ ਪੁੱਛੋਗੇ, ਤਾਂ ਮੈਂ ਤੁਹਾਨੂੰ ਦੱਸ ਦੇਵਾਂ," ਕਿ ਮੇਰੇ ਪਿਤਾ ਦਾ ਧਰਮ ਮੈਨੂੰ #ਪੜ੍ਹਾਉਣਾ ਹੈ, ਅਤੇ ਮੇਰੀ ਮਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ ਹੈ ..... ਅਤੇ ਮੇਰੀ ਮਾਂ ਦਾ #ਧਰਮ ਹੈ, ਮੇਰੀ ਦੇਖ-ਭਾਲ ਕਰਨਾ, ਅਤੇ ਮੇਰੇ ਪਿਤਾ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ!
ਕੁੜੀ ਦਾ ਜਵਾਬ ਸੁਣ ਕੇ ਟੀਚਰ ਦੇ ਹੋਸ਼ ਉਡ ਗਏ ਤੇ ਤਰੇਲੀਆਂ ਆ ਗਈਆਂ, ਉਸਨੇ ਟੇਬਲ ਤੇ ਪਏ ਪਾਣੀ ਦੇ ਗਿਲਾਸ ਨੂੰ #ਦੇਖਿਆ, ਪਰ ਉਸਨੂੰ ਚੱਕ ਕੇ ਪੀਣਾ ਭੁੱਲ ਗਿਆ....
ਉਸੇ ਸਮੇਂ ਕੁੜੀ ਦੀ ਆਵਾਜ਼ ਇਕ ਵਾਰੀ ਫਿਰ ਉਸਦੇ ਕੰਨੀ ਕਿਸੇ #ਧਮਾਕੇ ਵਾਂਗ ਗੂੰਜੀ.....
ਸਰ, "ਮੈਂ #ਵਿਗਿਆਨ_ਦੀ_ਵਿਦਿਆਰਥਣ ਹਾਂ, ਅਤੇ ਮੈਂ ਇਕ ਸਾਈਂਟਿਸਟ ਬਣਨਾ ਚਾਹੁੰਦੀ ਹਾਂ, ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਵਾਂਗੀ, ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰ ਲਵਾਂਗੀ, ਫਿਰ ਵਿਹਲੀ ਹੋ ਕੇ ਸਾਰੇ ਧਰਮਾਂ ਦਾ #ਅਧਿਅਨ ਕਰਾਂਗੀ, ਤੇ ਜੋ ਵੀ ਧਰਮ ਵਿਗਿਆਨ ਦੀ ਕਸੌਟੀ ਤੇ ਖਰਾ ਉਤਰੇਗਾ, #ਮੰਨ ਕਰੇਗਾ ਤਾਂ ਉਸਨੂੰ #ਅਪਣਾ ਲਵਾਂਗੀ!
ਪਰ ਜੇਕਰ ਉਹਨਾਂ ਧਰਮ ਗ੍ਰੰਥਾਂ ਦੇ ਪੰਨਿਆਂ ਤੇ ਇਕ ਵੀ ਗੱਲ #ਵਿਗਿਆਨ ਦੇ ਵਿਰੁੱਧ ਹੋਈ ਤਾਂ, ਮੈਂ ਉਸ #ਪਵਿੱਤਰ ਕਿਤਾਬ ਨੂੰ #ਅਪਵਿੱਤਰ ਸਮਝਾਂਗੀ!
ਕਿਉਂਕਿ ਸਾਇੰਸ ਕਹਿੰਦੀ ਹੈ ਕਿ ਜੇਕਰ ਇਕ ਗਿਲਾਸ ਦੁੱਧ ਵਿਚ #ਕੈਰੋਸੀਨ ਦੀ ਇਕ ਬੂੰਦ ਵੀ ਡਿਗ ਜਾਏ ਤਾਂ ਪੂਰੇ ਦਾ ਪੂਰਾ ਦੁੱਧ ਬੇਕਾਰ ਹੋ ਜਾਦਾਂ ਹੈ!
ਕੁੜੀ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਪੂਰੀ ਕਲਾਸ ਤਾੜੀਆਂ 👏 👏 ਦੀ ਗੜਗੜਾਹਟ ਨਾਲ ਗੂੰਜ ਉੱਠੀ!
ਤਾੜੀਆਂ ਦੀ ਗੂੰਜ ਟੀਚਰ ਨੂੰ #ਗੋਲੀਆਂ ਵਾਗੂੰ ਸੁਣ ਰਹੀ ਸੀ!
ਉਸਨੇ ਅੱਖਾਂ ਤੇ ਲੱਗੀਆਂ #ਧਰਮ_ਅਤੇ_ਜਾਤ ਦੀਆਂ ਮੋਟੀਆਂ ਐਨਕਾਂ ਲਾਹ ਕੇ ਟੇਬਲ ਤੇ ਰੱਖ ਦਿੱਤੀਆਂ
ਟੀਚਰ ਨੇ ਥੋੜ੍ਹੀ ਜਿਹੀ ਹਿੰਮਤ ਕਰਕੇ ਕੁੜੀ ਨਾਲ ਬਿਨਾਂ ਨਜਰਾ ਮਿਲਾਏ ਹੀ ਕਿਹਾ,
"ਬੇਟਾ, #I_am_proud_of_you"
ਜਾਤਪਾਤ ਦਾ ਜਹਿਰ ਦੇਖਦੇ ਹੋਏ , ਆਪਣੀਆਂ ਅੱਖਾਂ ਖੋਲੋ ਅਤੇ ਮਾਨਵਤਾਵਾਦ ਦੇ ਪੁਜਾਰੀ ਬਣ ਕੇ, ਇਸ ਜਾਤਪਾਤ ਦੇ ਬੀਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ 🙏
Please Subscribe my YouTube channel:- https://www.youtube.com/channel/UCpV9NUAhq22SttWWVpvRMQQ

टिप्पणियाँ
एक टिप्पणी भेजें