ਵਿਸ਼ਾਲ ਰੋਸ ਪ੍ਰਦਰਸ਼ਨ ਕਰ ਬਸਪਾ ਨੇ ਕੀਤਾ ਕਿਸਾਨਾਂ ਦੇ 25 ਦੇ ਪੰਜਾਬ ਬੰਦ ਦਾ ਸਮਰਥਨ n ਹਰਸਿਮਰਤ ਕੌਰ ਦੇ ਅਸਤੀਫੇ ਦਾ ਸਵਾਗਤ, ਅਕਾਲੀ ਦਲ ਮੋਦੀ ਭਾਜਪਾ ਦੇ ਪੁਤਲੇ ਨਾਲ ਸੜਕ ਤੇ ਉੱਤਰੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਲਈ, ਵਜੀਫਾ ਸਕੀਮ ਘੋਟਾਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਹਿਤ ਅਤੇ ਖੇਤੀ ਆਰਡੀਨੈਂਸ ਦੇ ਵਿਰੋਧ ਅਤੇ ਕਿਸਾਨਾਂ ਦੇ ਹਿਤ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਤੇ ਜਿਲ੍ਹਾ ਪ੍ਰਧਾਨ ਇੰ ਮਹਿੰਦਰ ਸਿੰਘ ਸੰਧਰਾਂ ਦੀ ਪ੍ਰਧਾਨਗੀ 'ਚ ਜਿਲਾ ਪੱਧਰੀ ਵਿਸ਼ਾਲ ਰੋਸ ਮਾਰਚ ਅਤੇ ਪ੍ਰਦਰਸ਼ਨ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਸ. ਗੜ੍ਹੀ ਜੀ ਨੇ ਦੱਸਿਆ ਕਿ ਅੱਜ ਅਸੀਂ ਕਰੋਨਾ ਦੀ ਮਹਾਂਮਾਰੀ ਦੇ ਕਹਿਰ ਵਿੱਚ ਸੜਕਾਂ ਤੇ ਉੱਤਰੇ ਹਾਂ ਇਸਦੀ ਜਿੰਮੇਵਾਰ ਪੰਜਾਬ ਦੀ ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਹੈ, ਜਿਹਨਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੇ ਵਿਰੁੱਧ ਖੇਤੀ ਆਰਡੀਨੈਂਸ ਪਾਸ ਗਏ ਅਤੇ ਵਿਦਿਆਰਥੀਆਂ ਦੀ ਪੋਸਟ ਸਕਾਲਰਸ਼ਿਪ ਘੋਟਾਲੇ ਕਰਕੇ ਗਰੀਬ ਵਿਦਿਆਰਥੀਆਂ ਨੂੰ ਰਗੜਨ ਦਾ ਕੰਮ ਕੀਤਾ ਗਿਆ। ਬਸਪਾ ਸੂਬਾ ਪ੍ਰਧਾਨ ਨੇ ਇਹ ਵੀ ਦੱਸਿਆ ਹੈ ਕਿ 2007 ਤੋਂ ਲੈਕੇ 2020 ਤੱਕ ਦੀ ਵਜੀਫਾ ਸਕੀਮ ਦਾ ਰਿਕਾਰਡ ਅਸੀਂ ਚੈੱਕ ਕੀਤਾ ਹੈ ਕਿ ਕਿਸ ਤਰ੍ਹਾਂ ਭਾਜਪਾ ਸ਼ਿਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਮਿਲਕੇ ਕਾਲੇਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਦਾ ਹੱਕ ਖਾਧਾ ਗਿਆ ਹੈ।...