ਅੱਜ ਸੰਤ ਰਾਮ ਉਦਾਸੀ ਦਾ ਜਨਮ ਦਿਨ ਹੈ ਇਹ ਮਹਾਨ ਲੋਕ ਕਵੀ ਵੀ ਮਹਾਨ ਅਪ੍ਰੈਲ ਦੀ ਹੀ ਦੇਣ ਹੈ ਜਿਵੇਂ ਗੁਰੂ ਨਾਨਕ ਦੇਵ ਜੀ,ਖਾਲਸਾ ਸਾਜਨਾ ਦਿਵਸ,ਬਾਬਾ ਸਾਹਿਬ ਅੰਬੇਡਕਰ,ਗਿਆਨੀ ਦਿੱਤ ਸਿੰਘ , ਵੈਸਾਖੀ ਮਹਾਨ ਅਪ੍ਰੈਲ ਦੀ ਦੇਣ ਹਨ ਪਰ ਇਸ ਮਹਾਨ ਅਪ੍ਰੈਲ ਦੇ ਇਤਹਾਸ ਨੂੰ ਗੰਦਲਾ ਕਰਨ ਲਈ ਮਨੂੰਵਾਦ ਨੇ ਇਸੇ ਮਹਾਨ ਅਪ੍ਰੈਲ ਦੇ ਪਹਿਲੇ ਹੀ ਦਿਨ ਨੂੰ ਅਪ੍ਰੈਲ ਫੂਲ ਕਹਿਣਾ ਸੁਰੂ ਕੀਤਾ ਸੀ ਤੇ ਅਸੀ ਅੱਜ ਇਸ ਮਹੀਨੇ ਨੂੰ ਮਹਾਨ ਅਪ੍ਰੈਲ ਬਣਾ ਲਿਆ ਹੈ।
ਸੰਤ ਰਾਮ ਉਦਾਸੀ ਜੀ ਬਹੁਤ ਗ਼ਰੀਬ ਸਮਾਜ ਮਜ੍ਹਬੀ ਸਿੱਖ ਸਮਾਜ ਚ ਪੈਦਾ ਹੋਏ ਤੇ ਗ਼ਰੀਬੀ ਗ਼ੁਰਬਤ ਤੇ ਪਿੰਡਾਂ ਦੀ ਜਾਤੀ ਨਫਰਤ ਤੋ ਉਪਰ ਜਾਕੇ ਟੀਚਰ ਬਣੇ ਫੇਰ ਗੀਤ ਕਵਿਤਾ ਘੜ੍ਹਨ ਲਗੇ ਚੂੜੀਆਂ ਦਾ ਹੋਕਾ ਤੇ ਕਮੀਆਂ ਦੇ ਵੇਹੜੇ ਦਾ ਸੂਰਜ ਗੀਤ ਓਹ ਕਿਹੜਾ ਗਾਇਕ ਹੈ ਜਿਸਨੇ ਨਹੀਂ ਗਾਇਆ ਭਗਵੰਤ ਮਾਨ ਵੀ ਮਗਦਾ ਰਹੀ ਵੇ ਸੂਰਜ ਕਮੀਆਂ ਦੇ ਵਿਹੜੇ ਗਾ ਕੇ ਹੀ ਏਥੇ ਪਹੁੰਚਿਆ ਹੈ ਓਹ ਕਿਹੜਾ ਸੰਘਰਸ਼ ਮੋਰਚਾ ਹੈ ਜਿੱਥੇ ਸੰਤ ਰਾਮ ਉਦਾਸੀ ਗਾਇਆ ਨਹੀਂ ਜਾਂਦਾ ਇਹੀ ਲੋਕ ਕਵੀ ਦੀ ਪ੍ਰਾਪਤੀ ਹੈ ਜੇਹੜੇ ਸਾਰੇ ਮਾਨ ਸਨਮਾਨਾ ਨੂੰ ਪਿੱਛੇ ਛੱਡ ਦਿੰਦੀ ਹੈ ਮੈਂ ਤੇ ਜਗਦੇਵ ਜੱਗੂ ਖੁਦਾਲ ਉਦਾਸੀ ਜੀ ਦੀ ਮਜ਼ਦੂਰ ਦੀ ਕਲੀ ਗਾਉਂਦੇ ਰਹੇ ਹਾਂ ਉਦਾਸੀ ਜੀ ਤੋ ਹੀ ਪ੍ਰੇਰਨਾ ਲੈਕੇ ਮੈਂ ਵੀ ਚੰਗੀ ਕਲਮ ਘਸਾਈ ਕਰ ਲੈਂਦਾ ਹਾਂ ਕਿਸਾਨ ਮਜ਼ਦੂਰ ਏਕਤਾ ਵਾਲਾ ਗੀਤ ਹਰ ਮੋਰਚੇ ਦਾ ਨਾਅਰਾ ਹੀ ਬਣਿਆ ਰਹਿੰਦਾ ਹੈ" ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋ ਪੁੱਤ ਜਗਿਆ ਗਲ ਲਗਕੇ ਸੀਰੀ ਦੇ ਜੱਟ ਰੋਵੇ ਵੋਹਲਾ ਵਿੱਚੋ ਨੀਰ ਵਗਿਆ,ਪਰ ਪਿਛਲੇ ਸਮੇਂ ਚ ਗ਼ਰੀਬ ਜੱਟਾ ਤੋ ਅਮੀਰ ਤੇ ਜੱਟਵਾਦ ਨੇ ਇਸ ਸਾਂਝ ਨੂੰ ਬੁਰੀ ਤਰਾਂ ਪੈਰਾ ਚ ਮਧੋਲ ਦਿੱਤਾ ਹੈ ਹੁਣ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਜਾਅਲੀ ਹੈ
ਕਿਸਾਨ ਜਥੇਬੰਦੀਆਂ ਮਜ਼ਦੂਰ ਨੂੰ ਹਰ ਸਟੇਜ ਤੇ ਹਰ ਮੋਰਚੇ ਚ ਵਰਤਦੀਆਂ ਹਨ ਸੰਤ ਰਾਮ ਉਦਾਸੀ ਸਾਡੇ ਗ਼ਰੀਬ ਲੋਕਾਂ ਦੀ ਆਵਾਜ਼ ਹੈ ਤੇ ਰਹਿਣਗੇ ।ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ ਖੈਰ ਸੁਖ ਦਾ ਸੁਨੇਹੜਾ ਲਿਆ ਗਾਕੇ ਸੰਤ ਰਾਮ ਉਦਾਸੀ ਨੇ ਸੰਘਰਸ਼ਾਂ ਚ ਸਹੀਦ ਹੋਏ ਤਮਾਮ ਲੋਕਾਂ ਨੂੰ ਹਰ ਸਮੇਂ ਯਾਦ ਰੱਖਣ ਦਾ ਜਰੀਆਂ ਇਹ ਗੀਤ ਬਣਿਆ ਸਿੱਖ ਕੌਮ ਦੇ ਸ਼ਹੀਦਾਂ ਲਈ ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ ਹਾਲੇ ਤੇਰਾ ਦਿਲ ਨਾ ਠਰੇ ਵਰਗੇ ਗੀਤ ਹਰ ਆਵਾਜ਼ ਬੁਲੰਦ ਕਰਨ ਵਾਲੇ ਦੇ ਬਣੇ ਅਸੀ ਸੰਤ ਰਾਮ ਉਦਾਸੀ ਜੀ ਨੂੰ ਦਿਲੋ ਯਾਦ ਕਰਦੇ ਹੋਏ ਸਾਰੇ ਲੋਕਾਂ ਨੂੰ ਓਨਾ ਦੇ ਜਨਮ ਦਿਨ ਦੀ ਵਧਾਈ ਦਿੰਦੇ ਹਾਂ ਤੇ ਓਨਾ ਨੂੰ ਦਿੱਲੀ ਸਰਧਾ ਦੇ ਫੁੱਲ ਭੇਟ ਕਰਦੇ ਹਾਂ।
Darshan Singh Bajwa (Editor Ambedkri Deep Magazine)

टिप्पणियाँ
एक टिप्पणी भेजें