सीधे मुख्य सामग्री पर जाएं

Why did Dr. Bhimrao Ambedkar not become a Sikh.

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖ ਧਰਮ ਅਪਨਾਉਣ ਦਾ ਫੈਸਲਾ ਕਰ ਲਿਆ ਸੀ, ਆਪਣੇ ਭਤੀਜੇ ਨੂੰ ਅਮ੍ਰਿਤ ਵੀ ਛਕਾ ਦਿਤਾ ਗਿਆ ਸੀ, ਉਸ ਸਮੇਂ ਦੇ ਕੁਝ ਦਲਿਤ ਵਿਰੋਧੀ ਹਾਕਮਾਂ ਨੇ ਆਪਣੀ ਸਰਦਾਰੀ ਖੁਸਦੀ ਨਜ਼ਰ ਆਉਂਦੀ ਵੇਖ ਕੇ ਸਿੱਖੀ ਦੇ ਸਾਰੇ ਹੀ ਸਾਂਝੀਵਾਲਤਾ ਦੇ ਆਦਰਸ਼, ਗੁਰੂ ਸਹਿਬਾਨਾਂ ਵਲੋਂ ਦਿਤੇ ਸੰਦੇਸ਼ ਨੂੰ ਹੀ ਤਿਲਾਂਜਲੀ ਦੇ ਦਿਤੀ, ਸਿਰਫ ਨਿੱਜ ਪੱਖੀ ਹੋ ਗਏ ਤੇ ਸਿੱਖੀ ਨੂੰ ਸਾਰੇ ਵਿਸ਼ਵ ਵਿਚ ਫਿਲਾਉਣ ਦਾ ਸੰਕਲਪ ਵੀ ਖਤਮ ਕਰ ਦਿਤਾ।
ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਾਂ ਵਿਚ ਸ਼ਾਮਲ ਹੋਣ ਲਈ ਤਹਿ ਕੀਤਾ ਤਾਂ ਮਹਾਰਾਜਾ ਪਟਿਆਲਾ ਨੇ ਇਨੀ ਖੁਸ਼ੀ ਜਾਹਿਰ ਕੀਤੀ ਤੇ ਐਲਾਨ ਕਰ ਦਿਤਾ ਕਿ ਜੇਕਰ ਡਾ. ਅੰਬੇਡਕਰ ਸਾਰੇ ਦਲਿਤਾਂ ਨੂੰ ਸਿੱਖ ਬਨਾਉਣਗੇ ਤਾਂ ਉਹ ਡਾ. ਅੰਬੇਡਕਰ ਦੇ ਘਰ ਆਪਣੀ ਧੀ ਦਾ ਡੋਲਾ ਦੇਵੇਗਾ ਤਾਂ ਜੋ ਨਵੇਂ ਬਣਨ ਵਾਲੇ ਅਛੂਤ ਜਾਤੀਆਂ ਦਾ ਸਮਾਜੀ ਗੋਰਵ ਵਧ ਜਾਵੇ (ਸਾਚੀ ਸਾਖੀ ਸਫਾ 72) ਸਾਰੇ ਭਾਰਤ ਵਿਚ ਹੀ ਨਹੀ ਸਗੋਂ ਵਿਸ਼ਵ ਵਿਚ ਇਸ ਗੱਲ ਦੀ ਕਾਫੀ ਚਰਚਾ ਚੱਲੀ। ਪਰ ਮਹਾਤਮਾਂ ਗਾਂਧੀ ਨੂੰ ਇਸ ਗੱਲ ਤੇ ਕਾਫੀ ਨਾਖੁਸ਼ੀ ਹੋਈ। ‘‘1935-36ਦੀ ਗੱਲ ਹੈ ਕਿ ਡਾ. ਅੰਬੇਡਕਰ, ਹਿੰਦੂਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪੱਸ਼ਟ ਤੇ ਖੁੱਲੀ ਇੱਛਾ ਪ੍ਰਗਟ ਕੀਤੀ ਕੀ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ ਪਾਤ ਦੀ, ਹਜਾਰਾਂ ਵਰਿਆਂ ਦੀ ਗੁਲਾਮੀ ਵਿਚੋਂ ਉਨਾਂ ਦਾ ਛੁਟਕਾਰਾ ਹੋ ਜਾਵੇ, ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ,ਡਾ. ਮੁੰਜੇ ਅਤੇ ਸਨਾਤਮ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ, ਪੰਡਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ, ਡਾ. ਅੰਬੇਡਕਰ ਅਤੇ ਇਨਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤਰ ਇਸ ਸਮੱਸਿਆਂ ਦੀ ਪੂਰਤੀ ਬਾਰੇ ਚਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ,ਜਦੋਂ ਤੱਕ ਕੀ ਇਹ ਸਭ ਕਾਰਜ ਹੁਣ ਸਿਰੇ ਹੀ ਚੜਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ਼ਿਸਟਾਚਾਰ ਦੇ ਸਾਰੇ ਨਿਯਮਾਂ ਦਾ ਵਿਰੋਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤਰ ਆਪਣੇ ਅਖਬਾਰ,ਯੰਗ ਇੰਡੀਆ ਵਿਚ ਛਾਪ ਦਿਤਾ ਅਤੇ ਲਿਖਿਆ ਕਿ "ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤਿਤ ਹੋਣ ਦੇ ਤੁੱਲ ਹੈ", ਇਸ ਤੋਂ ਪਿੱਛੋਂ ਡਾ. ਅੰਬੇਡਕਰ ਨੇ ਸਿੱਖ ਲੀਡਰਾਂ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਚਾੜਨ ਲਈ ਸਿੱਧੀ ਗੱਲਬਾਤ ਅਰੰਭ ਕੀਤੀ, ਅਤੇ ਇਹ ਗੱਲ ਦੇਸ਼ ਭਰ ਵਿਚ ਧੂਮ ਮਚਾ ਗਈ ਕਿ ਹੁਣ ਸਾਰੇ ਹੀ ਹਿੰਦੁਸਤਾਨ ਦੇ ਅਛੂਤ ਸਿੱਖ ਮੱਤ ਗ੍ਰਹਿਣ ਕਰਨ ਹੀ ਵਾਲੇ ਹਨ, ਇਹੋ ਸਮਾਂ ਹੈ ਕਿ ਬੰਬਈ ਵਿਚ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ,ਤਾਂ ਜੋ ਦੱਖਣੀ ਭਾਰਤ ਦੇ ਅਛੂਤਾਂ ਦਾ ਇਹ ਵਿਦਿਆ ਕੇਂਦਰ ਬਣ ਸਕੇ, 1936 ਵਿਚ ਜਦੋਂ ਸਿੱਖ ਬਣਨ ਦਾ ਨਿਸਚਾ ਡਾ. ਅੰਬੇਡਕਰ ਨੇ ਪੱਕਾ ਕਰ ਲਿਆ ਸੀ,ਤਾਂ ਉਹ ਵਿਸਾਖੀ ਵਾਲੇ ਦਿਨ ਸਰਬ ਹਿੰਦ ਸਿੱਖ ਮਿਸ਼ਨ ਦੇ ਜਲਸੇ ਵਿਚ ਸ੍ਰੀ ਅੰਮ੍ਰਿਤਸਰ ਦਸਤਾਰ ਸਜਾ ਕੇ, ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ, ਸ਼ੇਰੇ ਪੰਜਾਬ ਦੇ ਸੰਪਾਦਕ ਸ. ਅਮਰ ਸਿੰਘ ਨੇ ਆਪਣੇ ਜੀਵਨ ਵਿਚ ਸਿੱਖਾਂ ਦੀ ਗਿਣਤੀ ਤੱਕ 7 ਕਰੋੜ ਤੱਕ ਵੱਧ ਜਾਣ ਉਤੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ, ਉਹ ਉਨਾਂ ਦੀਆਂ ਉਸ ਸਮੇਂ ਦੀਆਂ ਲਿਖਤਾਂ ਵਿਚ ਸਪਸ਼ਟ ਹੈ। ਪਰ ਮਾਸਟਰ ਤਾਰਾ ਸਿੰਘ ਨੇ ਛੇਤੀ ਹੀ ਅਜਿਹੀ ਪਾਲਸੀ ਬਣਾ ਲਈ ਜਿਸ ਨਾਲ ਡਾ. ਅੰਬੇਡਕਰ ਅਤੇ ਉਸ ਦੇ ਅਛੂਤ ਸਾਥੀ, ਸਿੱਖੀ ਤੇ ਸਿੱਖਾਂ ਦੇ ਨੇੜੇ ਨਾ ਆ ਸਕਣ। ਉਸ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਸਿੱਖਾਂ ਵਿਚ ਡਾ. ਅੰਬੇਡਕਰ ਸ਼ਾਮਲ ਹੋ ਗਏ ਤਾਂ ਉਸ ਦਾ ਤੇਜ ਸਿੱਖਾਂ ਤੇ ਢਿਲਾ ਪੈ ਜਾਵੇਗਾ। ਉਸ ਸਮੇਂ ਸ. ਅਮਰ ਸਿੰਘ ਨੇ ਸ਼ੇਰੇ ਪੰਜਾਬ ਵਿਚ ਲਿਖਿਆ ਸੀ "ਜਿਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਪਰਿਵਾਰ ਨੂੰ ਖਾਲਸੇ ਉਤੇ ਨਿਛਾਵਰ ਕਰ ਦਿੱਤਾ, ਉਸ ਪੰਥ ਤੇ ਵਾਧੇ ਲਈ ਤਾਕਤ ਤੇ ਦੌਲਤ ਤਾਂ ਚੀਜ ਹੀ ਕੀ ਹੈ,ਸਾਨੂੰ ਆਪਣੇ ਸਰਬੰਸ ਵੀ ਕੁਰਬਾਨ ਕਰ ਦੇਣੇ ਚਾਹੀਦੇ ਹਨ"। ਡਾ. ਅੰਬੇਡਕਰ ਨੂੰ ਸਿੱਖਾਂ ਤੋਂ ਦੂਰ ਕਰਨ ਦਾ ਮਾਸਟਰ ਤਾਰਾ ਸਿੰਘ ਮੌਕਾ ਲੱਭ ਰਹੇ ਸਨ,ਕਿ ਬੰਬਈ ਦੀ ਲੈਜਿਸਲੇਟਿਵ ਅਸੈਬਲੀ ਦੀਆਂ ਚੋਣਾ ਹੋਣੀਆਂ ਸਨ, ਡਾ. ਅੰਬੇਡਕਰ ਨੇ ਸਿੱਖਾਂ ਨੂੰ ਤੇ ਮਾਸਟਰ ਤਾਰਾ ਸਿੰਘ ਨੂੰ ਸੁਨੇਹਾ ਭਿਜਵਾਇਆ ਕਿ ਉਹ ਡਾ. ਅੰਬੇਡਕਰ ਆਪਣੀ ਪਾਰਟੀ ਨੂੰ ਕਾਮਯਾਬ ਕਰਵਾਕੇ ਮਹਾਰਾਸ਼ਟਰ ਸੁਬੇ ਦੇ ਮੁੱਖ ਮੰਤਰੀ ਬਣ ਸਕਦੇ ਹਨ। ਇਸ ਲਈ ਪੰਜਾਬੋਂ 25 ਹਜਾਰ ਰੁਪਏ ਦੀ ਸਹਾਇਤਾ ਪੰਥ ਉਨਾਂ ਦੀ ਕਰੇ, ਮਾਸਟਰ ਤਾਰਾ ਸਿੰਘ ਨੂੰ ਸਿੱਖੀ ਤੇ ਪੰਥ ਤੋਂ ਦੂਰ ਕਰਨ ਹਿੱਤ ਡਾ. ਅੰਬੇਡਕਰ ਨੂੰ ਦੁਰਕਾਰਨ ਦਾ ਇਹ ਸੁਨਾਹਿਰਾ ਮੌਕਾ ਪ੍ਰਤੀਤ ਹੋਇਆ, ਮਾਸਟਰ ਤਾਰਾ ਸਿੰਘ ਲਹੌਰ, "ਸ਼ੇਰੇ ਪੰਜਾਬ" ਦੇ ਦਫਤਰ ਵਿਚ ਸ. ਅਮਰ ਸਿੰਘ ਜੀ ਕੋਲ ਆਕੇ ਕਹਿਣ ਲੱਗੇ : "ਇਸ ਅੰਬੇਡਕਰ ਵੱਲ ਤੱਕੋ, ਸਿੱਖਾਂ ਕੋਲੋਂ ਰੁਪਏ ਮੰਗਦਾ ਹੈ" ਅਮਰ ਸਿੰਘ ਜੀ ਨੇ ਉਤਰ ਦਿਤਾ, "ਮਾਸਟਰ ਜੀ, ਇਹ ਤੁਸੀਂ ਕੀ ਕਹਿ ਰਹੇ ਹੋ?ਜੇ ਡਾਕਟਰ ਅੰਬੇਡਕਰ ਨੂੰ ਧੰਨ ਦੀ ਇਛਾ ਹੋਵੇ ਤਾਂ ਉਹ ਕਰੋੜਾਂ ਰੁਪਏ ਮੁਸਲਮਾਨਾਂ, ਈਸਾਈਆਂ ਕੋਲੋਂ ਵੀ ਲੈ ਸਕਦਾ ਹੈ, ਉਸ ਨੂੰ ਸਿੱਖ ਬਣਨ ਦੀ ਕੀ ਲੋੜ ਹੈ?ਉਹ ਤਾਂ ਸਾਨੂੰ ਆਪਣੇ ਧਰਮ ਭਾਈ ਜਾਣ ਕੇ ਇਹ ਤੁੱਛ ਜਿਹੀ ਰਕਮ ਮੰਗ ਰਿਹਾ ਹੈ, ਉਸ ਦੀ ਨੀਅਤ ਉੱਤੇ ਸ਼ੱਕ ਕਰਨਾ ਸਾਨੂੰ ਸੋਭਦਾ ਨਹੀਂ"। ਮਾਸਟਰ ਤਾਰਾ ਸਿੰਘ ਝੱਟ ਪੈਂਤਰਾ ਬਦਲ ਕੇ ਬੋਲੇ, "ਮੈਨੂੰ ਤਾਂ ਡਰ ਸੀ ਕਿ ਕੱਲ ਨੂੰ ਤੁਸੀਂ ਹੀ ਸਰਬ ਹਿੰਦ ਸਿੱਖ ਮਿਸ਼ਨ ਵਿਚ ਮੇਰੀ ਮੁਖਾਲਫਤ ਕਰੋਗੇ, ਕੀ ਇਹ ਰੁਪਇਆ ਕਿਉਂ ਦਿਤਾ, ਹੁਣ ਜਦ ਤੁਸੀਂ ਰਾਜੀ ਹੋ ਤਾਂ ਮੈਂ ਕੱਲ ਹੀ ਰੁਪਏ ਡਾ. ਅੰਬੇਡਕਰ ਨੂੰ ਭੇਜ ਦਿਆਂਗਾ"। ਸ. ਅਮਰ ਸਿੰਘ ਜੀ ਨੇ ਹੱਥ ਬੰਨ ਕੇ ਕਿਹਾ ਸੀ ਕਿ "ਦੇਖਣੇ ਕਿਤੇ ਘੌਲ ਨਾ ਕਰ ਜਾਣਾ 25 ਹਜਾਰ ਦੀ ਥਾਂ 50 ਹਜਾਰ ਰੁਪਏ ਭੇਜਣਾ"॥ ਤਾਰਾ ਸਿੰਘ ਨੇ ਸਿੱਖ ਮਿਸ਼ਨ ਦੇ ਖਾਤੇ ਵਿਚੋਂ ੫੦ ਰੁਪਇਆ ਕਢਵਾ ਲਿਆ ਤੇ ਚੈਕ ਜਾਂ ਡਰਾਫਟ ਬਨਾਉਣ ਦੀ ਬਜਾਇ ਸਾਰਾ ਰੁਪਇਆ ਆਪਣੇ ਚਮਚੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ ਦੇ ਦਿੱਤਾ । ਅਤੇ ਸ. ਅਮਰ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਰੁਪਏ ਡਾ. ਅੰਬੇਡਕਰ ਕੋਲ ਚਲੇ ਗਏ ਹਨ, ਪਰ ਇਲੈਕਸ਼ਨ ਤੋਂ ਬਾਅਦ ਪਤਾ ਲੱਗਾ ਕਿ ਰੁਪਏ ਰਾਹ ਵਿਚ ਹੀ ਖੁਰਦ ਬੁਰਦ ਕਰ ਦਿਤੇ ਗਏ। ਡਾ. ਅੰਬੇਡਕਰ ਕੋਲ ਇਕ ਪਾਈ ਵੀ ਨਾ ਪੁੱਜਣ ਦਿਤੀ ਗਈ, ਸਗੋਂ ਡਾ. ਅੰਬੇਡਕਰ ਨੂੰ ਸਿੱਖੀ ਤੋਂ ਦੂਰ ਕਰਨ ਲਈ ਉਸ ਨੂੰ ਮੇਹਣੇ ਮਾਰੇ ਗਏ, ਕਿ ਉਹ ਸਿੱਖਾਂ ਕੋਲੋਂ ਰੁਪਏ ਭੱਟਣਾ ਚਾਹੁੰਦਾ ਸੀ। ਇਤਿਹਾਸਕ ਸੱਚ ਹੈ ਕਿ ਇਹ ਰੁਪਏ ਨਾਂ ਤਾਂ ਸਿੱਖ ਮਿਸ਼ਨ ਦੇ ਖਾਤੇ ਵਿਚ ਦੁਬਾਰਾ ਜਮਾਂ ਹੋਏ ਅਤੇ ਨਾ ਹੀ ਡਾ. ਅੰਬੇਡਕਰ ਕੋਲ ਪੁੱਜੇ, ਇਹ ਰੁਪਏ ਮਾਸਟਰ ਸੁਜਾਨ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਹੀ ਲੇਖੇ ਲਾ ਲਏ। ਉਸ ਵੇਲੇ ਦੇ ਸਿੱਖ ਨੇਤਾਵਾਂ ਦੇ ਵਿਵਹਾਰ ਨੂੰ ਦੇਖਦੇ ਹੋਏ ਡਾ. ਲੋਰੀਮੋਰ ਨੇ "ਸਿੱਖਾਂ ਨੂੰ ਇਕ ਪ੍ਰਕਾਰ ਦੇ ਦੁਸ਼ਟ ਹਿੰਦੂ ਕਹਿ ਦੇ ਪੁਕਾਰਿਆ ਸੀ" (View Of India, By Khushwant Singh, Page 94) ਜਦੋਂ ਕਿ ਡਾ ਅੰਬੇਡਕਰ ਨੇ ਅਕਾਲੀ ਲੀਡਰਾਂ ਨੇ ਮੱਤਭੇਦ ਦੇ ਕਾਰਨ, ਅਛੂਤਾਂ ਦੇ ਸਿੱਖ ਮੱਤ ਵਿਚ ਦਾਖਲ ਹੋਣ ਦੇ ਖਿਆਲ ਖੁਲਮ ਖੁੱਲਾ ਛੱਡ ਦਿਤਾ ਤਾਂ ਉਨਾਂ ਨੇ ਲਹੌਰ ਵਿਚ ਆਪਣੇ ਗੁਆਂਢੀ ਸਰਦਾਰ ਹਰਨਾਮ ਸਿੰਘ ਝੱਲਾ, ਐਮ ਏ, ਐਲ ਐਲ ਬੀ, (ਹਾਈਕੋਰਟ ਜੱਜ), ਜੋ ਕਿ ਉਸ ਸਮੇਂ ਅਕਾਲੀ ਆਗੂਆ ਵਿਚ ਸਿਰਕੱਢ ਸਨ, ਕੋਲੋਂ ਇਸ ਦੁਰਘਟਨਾਂ ਦਾ ਸਹੀ ਕਾਰਨ ਪੁਛਿਆ ਤਾਂ ਸਰਕਾਰ ਹਰਨਾਮ ਸਿੰਘ ਜੀ ਨੇ ਉਤਰ ਦਿਤਾ : "ਉਏ ਤੈਨੂੰ ਇਨਾਂ ਗੱਲਾਂ ਦੀ ਸਮਝ ਨਹੀਂ। ਛੇ ਕਰੋੜ ਅਛੂਤ ਸਿੱਖ ਬਣਾ ਕੇ,ਦਰਬਾਰ ਸਾਹਿਬ ਚੁੜਿਆਂ ਚਮਾਰਾਂ ਨੂੰ ਦੇ ਛੋਡੀਏ?"ਇਊਂ ਛੇ ਕਰੋੜ ‘ਰੰਘਰੇਟੇ, ਗੁਰੂ ਕੇ ਬੇਟੇ’ ਗੁਰੂ ਘਰ ਦੇ ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ,ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿਚ ਵੜਨ ਨਹੀਂ ਸੀ ਦਿਤਾ ਗਿਆ। (ਸਾਚੀ ਸਾਖੀ72)। ਸੱਚ ਇਸ ਤੋਂ ਵੀ ਕੋਝਾ ਹੈ "ਸਨ 1925ਵਿਚ ਜਦੋਂ, ਗੁਰਦੁਆਰਾ ਐਕਟ ਬਣਨ ਸਮੇਂ, ਦੋ ਧੜੇ,ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਅਤੇ ਮਾਸਟਰ ਤਾਰਾ ਸਿੰਘ ਦਾ ਬਣ ਗਏ ਸਨ, ਉਦੋਂ ਹੀ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਇਸਵਰ ਸਿੰਘ ਮਝੈਲ ਆਦਿ, "ਅਕਾਲੀ ਪਾਰਟੀ" ਦੇ ਮੁੱਖੀ ਨੂੰ ਇਹ ਸਪਸ਼ਟ ਹੋ ਗਿਆ ਸੀ, ਕਿ ਸਿੱਖਾਂ ਵਿਚ ਜੋ "ਪੜੇ ਲਿਖੇ", ਅੰਗਰੇਜੀ ਵਿਦਿਆ ਦੀ ਉਪਜ ਹਨ, ਇਨਾਂ ਨੂੰ ਸਿੱਖ ਸਭਾ ਸੁਸਾਇਟੀ, ਮੀਟਿੰਗਾਂ ਅਤੇ ਪੰਥਕ ਸੇਵਾ ਖੇਤਰ ਵਿਚੋਂ ਪੱਕੇ ਤੌਰ ਤੇ ਕੱਢਣ ਦਾ ਸੌਖਾ ਢੰਗ, ਇਹ ਜਦੋਂ ਭੀ "ਅਕਾਲੀ ਪਾਰਟੀ" ਦੀ ਰੁਚੀਆਂ ਵਾਲਿਆਂ ਦੇ ਨੇੜੇ ਲੱਗਣ ਜਾਂ ਉਨਾਂ ਦਾ ਮੁਕਾਬਲਾ ਕਰਨ, ਤਦ ਉਨਾਂ ਨਾਲ, ਮਾਂ, ਭੈਣ ਦੀ, ਘਸੁੰਨ ਮੁੱਕੀ ਹਥੋਪਾਈ ਆਦਿ "ਸਿੰਘ ਰੀਤੀ" ਦਾ ਪ੍ਰਯੋਗ ਕੀਤਾ ਜਾਵੇ। ਇਹ "ਪੜੇ ਲਿਖੇ" ਨਿਪੁੰਸਕ ਝਟਪਟ ਤੇ ਸਦਾ ਲਈ ਪੰਥ ਦਾ ਖਹਿੜਾ ਛੱਡ ਦੇਣਗੇ ਅਤੇ "ਅਕਾਲੀ ਪਾਰਟੀ" ਦੀ ਬਾਲਾਦਸਤੀ ਤਸਲੀਮ ਕਰ ਲੈਣਗੇ। (ਸਾਚੀ ਸਾਖੀ)02-ਇਹੋ ਰਾਮ ਬਾਣ ਵਰਤ ਕੇ , "ਅਕਾਲੀ ਪਾਰਟੀ" ਨੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੂੰ ਘਰ ਬੈਠਣ ਤੇ ਮਜਬੂਰ ਕੀਤਾ, ਬਾਬਾ ਖੜਗ ਸਿੰਘ ਨੂੰ ਪੰਥ ਤੋਂ ਦੂਰ ਕੀਤਾ, "ਸ਼ੇਰੇ ਪੰਜਾਬ" ਵਾਲੇ ਸਰਦਾਰ ਅਮਰ ਸਿੰਘ ਨੂੰ ਪਰਾਜਿਤ (ਹਾਰ) ਤੇ ਖੁਆਰ ਕੀਤਾ ਅਤੇ ਅੰਤ ਨੂੰ ਸਿੱਖ ਬੁੱਧੀਮਾਨਾਂ ਨੂੰ ਪੰਥ ਤੋਂ ਉਪਰਾਮ ਕੀਤਾ ਅਤੇ ਪੜੀ ਲਿਖੀ ਸਿੱਖਾਂ ਦੀ ਨਵੀਂ ਪਨੀਰੀ ਕਮਿਉਨਿਸਟਾਂ ਦੇ ਪੇਟੇ ਪਾਇਆ (ਸਾਚੀ ਸਾਖੀ) ਡਾ. ਅੰਬੇਡਕਰ ਨਾਲ ਵੀ ਸਿੱਖ ਆਗੂਆਂ ਨੇ ਇਸੇ ਤਰਾਂ ਹੀ ਕੀਤਾ, ਪੰਥ ਦੇ ਦਿਮਾਗ ਮੰਨੇ ਜਾਂਦੇ ਜਿਸ ਨੂੰ ਇਸ ਘਟਨਾਂ ਕਰਕੇ ਪੰਥ ਦੀ ਚੜਦੀ ਕਲਾ ਦੇ ਵਿਰੋਧੀ ਵੀ ਮੰਨਿਆਂ ਜਾਣਾ ਚਾਹੀਦਾ ਹੈ, ਗਿਆਨੀ ਕਰਤਾਰ ਸਿੰਘ ਨੇ ਡਾ.ਅੰਬੇਡਕਰ ਨੂੰ ਪੰਥ ਤੋਂ ਦੂਰ ਕਰਨ ਲਈ ਚਾਲ ਖੇਡੀ ਤੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ,ਹਦਾਇਤਾਂ ਦੇਕੇ, ਬੰਬਈ ਡਾ. ਅੰਬੇਡਕਰ ਨੂੰ ਮਿਲਣ ਭੇਜਿਆ ਗਿਆ ਜਿਸਨੇ ਅੰਬੇਡਕਰ ਨੂੰ ਸਪਸ਼ਟ ਕਹਿ ਦਿਤਾ ਕਿ ਉਹ "ਚੂਹੜਾ (ਚਮਾਰ)" ਹੈ, ਅਤੇ ਇਹ ਭੀ ਦਸ ਦਿਤਾ ਕਿ ਉਸ ਦਾ ਉਸਦੀ ਮਾਤਾ ਦੇ ਪਤੀ ਵਰਤ ਧਰਮ ਬਾਬਤ ਅਕਾਲੀ ਪਾਰਟੀ ਦੇ ਕੀ ਵਿਚਾਰ ਸਨ?ਅਤੇ ਅਲਟੀਮੇਟਮ ਦਿਤਾ ਕਿ ਜਾ ਤਾਂ 24 ਘੰਟੇ ਵਿਚ ਅੰਮ੍ਰਿਤ ਛਕ ਕੇ ਸਿੰਘ ਸਜ ਜਾ ਨਹੀਂ, ਤਾਂ ਪੰਥ ਤੇਰੀ ਐਸੀ ਤੈਸੀ ਕਰੇਗਾ (ਸਾਚੀ ਸਾਖੀ)। ਜੇ ਛੇ ਕਰੋੜਅਛੂਤ ਸਿੰਘ ਸਜ ਜਾਂਦੇ ਜੋ ਕਿ ਡਾ. ਅੰਬੇਡਕਰ ਖੁਲਮ ਖੁੱਲਾ ਚਾਹੁੰਦਾ ਸੀ, ਤਦ ਸਨ 1947 ਵਿਚਵਾਇਸਰਾਏ ਦੀ ਕੌਂਸਲ ਵਿਚ, ਸਿੱਖ ਨੁਮਾਇਦਾ ਡਾ. ਅੰਬੇਡਕਰ ਨੇ ਹੀ ਬਣਨਾ ਸੀ ਅਤੇ ਸਿੱਖਾਂ ਨੂੰ ਹਿੰਦੂਸਤਾਨ ਦੀ ਪ੍ਰਭੁਸੱਤਾ ਦਾ ਤੀਜਾ ਵਾਰਸ ਜੋ ਮੰਨਿਆ ਜਾ ਚੁੱਕਾ ਸੀ, ਉਸ ਦਾ ਯੋਗ ਤੇ ਢੁਕਵਾਂ ਲਾਭ ਕੀ ਅਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਦਾ ਨਿਸਚਾ ਭੀ ਡਾ. ਅੰਬੇਡਕਰ ਦੇ ਹੱਥੀਂ ਹੋਣਾ ਸੀ ਅਤੇ ਡਾ. ਅੰਬੇਡਕਰ, ਮਿਸਟਰ ਜਿਨਾਹ ਅਤੇ ਮਹਾਤਮਾਂ ਗਾਂਧੀ,ਦੋਵਾਂ ਨਾਲੋਂ ਕਿਵੇਂ ਘੱਟ ਨੀਤੀਵਾਨ ਚਤੁਰ, ਤੇ ਬੁੱਧੀਵਾਨ ਨਹੀਂ ਸੀ। ਇਸ ਨਾਲ ਸ. ਬਲਦੇਵ ਸਿੰਘ ਦੀ ਸਰਦਾਰੀ ਦਾ ਵੀ ਭੋਗ ਪੈਣਾ ਸੀ ਪਰ ਡਾ. ਅੰਬੇਡਕਰ ਨੂੰ ਮਾਸਟਰ ਸੁਜਾਨ ਸਿੰਘ ਸਰਹਾਲੀ ਵਲੋਂ ਕੀਤੇ ਗਏ ਬੇਇਜਤ ਤੋਂ ਬਾਅਦ ਡਾ ਅੰਬੇਡਕਰ ਦਾ ਮਨ ਸਿੱਖੀ ਵਿਚ ਆਉਣ ਤੋਂ ਬਦਲ ਗਿਆ ਤੇ ਇਸ ਤਰਾਂ ਬਲਦੇਵ ਸਿੰਘ ਦੀ ਸਰਦਾਰੀ ਬਚ ਪਾਈ ਸੀ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਦਲਿਤਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਆਪਣੇ ‘ਅਕਾਲੀ ਤੇ ਪ੍ਰਦੇਸ਼ੀ’ ਅਮ੍ਰਿਤਸਰ ਦੇ 30 ਮਾਰਚ 1928 ਦੇ ਅੰਕ ਵਿਚ ਲਿਖਿਆ ਸੀ ਕਿ "ਲਾਲਾ ਲਾਜਪਤ ਰਾਏ ਦੀ ਪੀਪਲਜ ਸਰਵੈਂਟਸ ਸੁਸਾਇਟੀ ਨੇ ਮਜਹਬੀਆਂ,ਰਾਮਦਾਸੀਆਂ ਤੇ ਹੋਰ ਅਛੂਤਾਂ ਆਖੇ ਜਾਂਦੇ ਸਿੰਘਾਂ ਨੂੰ ਪਤੀਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ, ਜਿਸ ਤਰਾਂ ਪਹਿਲਾਂ ਕਿਸੇ ਮਹੱਤਵ ਨਾਲ ਆਰੀਆ ਸਮਾਜ ਨੇ ਸਕੂਲ ਖੋਹਲ ਕੇ ਆਪਣੀ ਚਾਲ ਤੇ ਪਰਦਾ ਪਾਉਣ ਲਈ ਕਿਸੇ ਦਾ ਨਾਂ ਭਾਰਤੀ ਸਕੂਲ ਅਤੇ ਕਿਸੇ ਦਾ ਨਾਂ ਪਬਲਿਕ ਸਕੂਲ ਰਖਿਆ ਸੀ, ਉਸੇ ਤਰਾਂ ਹੁਣ ਇਸ ਪੀਪਲਜ ਸੁਸਾਇਟੀ ਦੇ ਪਰਦੇ ਹੇਠਾਂ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉਚਾ ਕਰ ਰਹੇ ਹਾਂ ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ, ਪਰ ਜਦ ਪਿੰਡਾਂ ਵਿਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉਤੇ ਹਮਲੇ ਕਰਦੇ ਹਨ,ਅਸਾਡੇ ਕਈ ਪਿੰਡਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹਟਾ ਦਿਤਾ ਗਿਆ ਹੈ ਅਤੇ ਉਹ ਲੋਕ ਜੋ ਪਹਿਲਾਂ ਗੁਰੂ ਦੇ ਸ਼ਬਦ ਪੜ੍ਹਦੇ ਸਨ ਅੱਜ ਆਰੀਆ ਸਮਾਜ ਦੀਆਂ ਗਜ਼ਲਾਂ ਪੜ ਰਹੇ ਹਨ…….. ਸੋਗ ਦੀ ਗੱਲ ਹੈ ਕਿ ਸਰਵੈਂਟ ਸੁਸਾਇਟੀ ਜੋ ਇਕ ਰਾਜਨੀਤਿਕ ਜਮਾਤ ਹੈ, ਇਸ ਤਰਾਂ ਸਿੱਖਾਂ ਦੇ ਵਿਰੱਧ ਪ੍ਰਚਾਰ ਕਰ ਰਹੀ ਹੈ, ਲਾਲਾ ਲਾਜਪਤ ਰਾਏ ਨੇ ਲੱਗਭਗ 70ਹਜਾਰ ਰੁਪਏ ਅਮਰੀਕਾ ਦੇ ਸਿੰਘਾਂ ਤੋ ਲਏ ਸਨ 1914-15 ਦੇ ਕੈਦੀ ਸਿੰਘਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਲਿਆਂਦਾ ਸੀ, ਉਹ ਰੁਪਇਆ ਕਿਸੇ ਦੇ ਘਰ ਨਹੀਂ ਪੁੱਜਾ, ਸਾਇਦ ਇਹ ਰੁਪਇਆ ਹੀ ਪੀਪਲਜ਼ ਸੁਸਾਇਟੀ ਸਿੱਖੀ ਵਿਰੁੱਧ ਵਰਤ ਰਹੀ ਹੈ, ਇਸ ਵਾਸਤੇ ਅਮਰੀਕਾ ਕਨੇਡਾ ਵਾਸੀ ਖਾਲਸਾ ਜੀ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਆਪਣੇ ਰੁਪਏ ਦਾ ਹਿਸਾਬ ਪੁਛਣ ਤੇ ਜੇ ਫਹਿਰਿਸਤ ਘੱਲ ਦੇਣ ਤੇ ਠੀਕ ਪੂਰਾ ਲਿਖ ਘੱਲਣ.. ਤਾਂ ਅਸੀਂ ਉਹ ਲਾਲਾ ਜੀ ਤੋਂ ਵਸੂਲ ਵੀ ਕਰ ਸਕਦੇ ਹਾਂ’’ (ਸਾਚੀ ਸਾਖੀ 65), ਪਰ ਇਹ ਸਪਸ਼ਟ ਉਦੋ ਹੋਇਆ ਜਦੋਂ ਲਾਲਾ ਲਾਜਪਤ ਰਾਏ ਦਾ ਕਥਿਤ ਮਾਸਟਰ ਤਾਰਾ ਸਿੰਘ ਨਾਲ ਸਮਝੋਤਾ ਹੋ ਗਿਆ, ਤੇ ਬਾਅਦ ਵਿਚ ਮਾਸਟਰ ਤਾਰਾ ਸਿੰਘ ਨੇ ਕੁਝ ਮਾਮਲਿਆਂ ਵਿਚ ਕਾਂਗਰਸ ਦੀ ਹਮਾਇਤ ਵੀ ਕਰ ਦਿਤੀ। ਇਹ ਵੀ ਇਤਿਹਾਸ ਗਵਾਹ ਹੈ ਕਿ ਕਾਂਗਰਸ ਖਾਸ ਕਰਕੇ ਹਿੰਦੂਆਂ ਦੀ ਹੀ ਜਮਾਤ ਹੈ, ਜਦੋਂ ਡਾ.ਅੰਬੇਡਕਰ ਸਿੱਖ ਬਣਨ ਲੱਗੇ ਸਨ ਤਾਂ ਮਾਸਟਰ ਤਾਰਾ ਸਿੰਘ ਨੂੰ ਉਪਰੋਂ ਹੀ ਹਦਾਇਤਾਂ ਹੋਈਆਂ ਸਨ, ਕਿ ਉਹ ਡਾ. ਅੰਬੇਡਕਰ ਨੂੰ ਸਿੱਖ ਪੰਥ ਵਿਚ ਸ਼ਾਮਲ ਨਾ ਹੋਣ ਦੇਣ। ਕਿਉਂਕਿ ਮਹਾਤਮਾਂ ਗਾਂਧੀ ਜੀ ਇਸ ਮਾਮਲੇ ਵਿਚ ਕਾਫੀ ਖਰਵੀ ਭਾਸਾ ਵਿਚ ਦਲਿਤਾਂ ਵਿਰੁੱਧ ਬੋਲੇ ਸਨ। ਲਾਲਾ ਲਾਜਪਤ ਰਾਏ ਦੇ ਵਿਰੁੱਧ ਲੇਖ ਲਿਖਣ ਦਾ ਮਾਸਟਰ ਤਾਰਾ ਸਿੰਘ ਕਾਫੀ ਲਾਭ ਹੋਇਆ ਸਪਸ਼ਟ ਹੋ ਰਿਹਾ ਹੈ। ਇਸੇ ਤਰਾਂ ਹੀ ਮਾਸਟਰ ਤਾਰਾ ਸਿੰਘ ਬਾਰੇ ਮਹਾਰਾਜੇ ਭੁਪਿੰਦਰ ਸਿੰਘ ਪਟਿਆਲਾ ਵਾਲੇ ਦੀ ਕਹਾਣੀ ਵੀ ਇਕ ਕਿਤਾਬ ਵਿਚ ਦਰਜ ਸ਼ਹਾਦਤ ਦੇ ਰੂਪ ਵਿਚ ਇਥੇ ਦਰਜ ਕਰਨੀ ਬਣਦੀ ਹੈ, "ਸੰਨ 1928 ਵਿਚ ਗੁਰਦੁਆਰਾ ਸੀਸ ਗੰਜ, ਦਿਲੀ ਵਿਚ ਇਕੱਠੇ ਹੋਏ ਸਿੱਖਾਂ ਉਤੇ ਪੁਲਿਸ ਨੇ ਗੋਲੀ ਚਲਾਈ ਅਤੇ ਕੁਛ ਗੋਲੀਆਂ ਸੀਸਗੰਜ ਦੀਆਂ ਬਾਹਰਲੀਆਂ ਕੰਧਾਂ ਉਤੇ ਵੀ ਲੱਗੀਆਂ, ਜਿਸ ਕਾਰਨ ਸਿੱਖਾਂ ਵਿਚ ਭਾਰੀ ਰੋਸ ਉਪਜਿਆ। ਉਸ ਸਮੇਂ, ਮਹਾਰਾਜਾ ਪਟਿਆਲਾ,ਭੁਪਿੰਦਰ ਸਿੰਘ, ਨਰਮ ਖਿਆਲੀਏ ਸਿੱਖਾਂ ਦਾ ਇਕ ਡੈਪੁਟੇਸ਼ਨ ਲੈਕੇ ਫਰੰਗੀ ਵਾਇਸਰਾਏ, ਲਾਰਡ ਇਰਵਨ ਨੂੰ ਮਿਲੇ ਤਦ ਲਾਰਡ ਇਰਵਨ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਅਜਿਹੀਆਂ ਘਟਨਾਵਾ ਅਸੰਭਵ ਬਨਾਉਣ ਲਈ, ਸਰਕਾਰ ਹਿੰਦ, ਚਾਂਦਨੀ ਚੌਂਕ ਵਾਲੀ ਪੁਲਸ ਕੋਤਵਾਲੀ, ਸ਼ੀਸ਼ ਗੰਜ ਗੁਰਦੁਆਰੇ ਨੂੰ ਦਾਨ ਕਰਕੇ, ਕੋਤਵਾਲੀ ਸ਼ਹਿਰੋਂ ਬਾਹਰ ਲੈ ਜਾਏਗੀ ਤੇ ਇਸ ਇਤਿਹਾਸਕ ਕੋਤਵਾਲੀ ਵਾਲੀ ਇਮਾਰਤ ਵਿਚ ਕੰਨਿਆਂ ਖਾਲਸਾ ਕਾਲਜ ਸਥਾਪਤ ਕਰ ਦੇਵੇਗੀ ਜੋ ਕਿ ਕੁੱਝ ਸਾਲਾਂ ਵਿਚੋਂ ‘ਸਿੱਖ ਵਿਮਨਜ਼ ਯੂਨੀਵਰਸਿਟੀ’ਬਣਾ ਦਿਤੀ ਜਾਵੇਗੀ। ਮਾਸਟਰ ਤਾਰਾ ਸਿੰਘ ਨੇ ਇਸ ਯੋਜਨਾਂ ਤੇ ਪੇਸ਼ਕਸ ਦੀ ਭਰਭੂਰ ਮੁਖਾਲਫਤ ਕਰਕੇ,ਇਹ ਸਿਰੇ ਨਾ ਚੜਨ ਦਿਤੀ, ਅਤੇ ਮੇਰੇ (ਸਿਰਦਾਰ ਕਪੂਰ ਸਿੰਘ) ਪੁਛਣ ਉਤੇ ਕਹਿਣ ਲੱਗੇ, ‘ਇਸ ਤਰਾਂ ਤਾਂ ਮਹਾਰਾਜਾ ਪਟਿਆਲਾ ਸਿੱਖਾਂ ਦਾ ਲੀਡਰ ਬਣ ਜਾਵੇਗਾ’ ਪਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਤੋਂ ਨਾਹਰੇ ਇਹ ਲਵਾਉਣੇ ਸ਼ੁਰੂ ਕਰ ਦਿਤੇ ‘ਖਾਲਸਾ ਫਿਰੰਗੀ ਦੀ ਬਖਸੀ ਹੋਈ ਕੋਤਵਾਲੀ, ਸ਼ੀਸ਼ ਗੰਜ ਸਾਹਿਬ ਲਈ ਨਹੀਂ ਲਏਗਾ, ਨਹੀਂ ਲਏਗਾ, ਅਸੀਂ ਫਿਰੰਗੀ ਦੀਆਂ ਜੜਾਂ ਪੁੱਟ ਕੇ ਖਾਰੇ ਸਮੁੰਦਰ ਵਿਚ ਸੁੱਟ ਦੇਣੀਆਂ ਹਨ..’’ ਡਾ. ਅੰਬੇਡਕਰ ਨੂੰ ਸਿੱਖ ਧਰਮ ਵਿਚ ਸ਼ਾਮਲ ਨਾ ਕਰਨ ਦਾ ਮਤਲਵ ਹੋਇਆ ਕਿ ਦਲਿਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਨਹੀਂ ਕੀਤਾ ਗਿਆ, ਅੱਜ ਸਿੱਖੀ ਵਿਚ ਪ੍ਰਪੱਕ ਲੋਕਾਂ ਦੀ ਗਿਣਤੀ ਘੱਟ ਰਹੀ ਹੈ, ਜੇਕਰ ਡਾ. ਅੰਬੇਡਕਰ ਸਿੱਖ ਧਰਮ ਵਿਚ ਸ਼ਮੂਲੀਅਤ ਕਰ ਲੈਂਦੇ ਤਾਂ ਹੋਰ ਤਾਂ ਹੋਰ ਦਲਿਤਾਂ ਨੇ ਸਿੱਖੀ ਵਿਚ ਪ੍ਰਵੇਸ਼ ਕਰਕੇ ਇਕ ਵੱਡੀ ਗਿਣਤੀ ਸਿੱਖਾਂ ਦੀ ਬਣਾ ਦੇਣੀ ਸੀ,ਜਿਸ ਕਰਕੇ ਸਿੱਖ ਭਾਰਤ ਵਿਚ ਵੱਧ ਗਿਣਤੀ ਹੋਣੇ ਸਨ ਤੇ ਹਿੰਦੂ ਘੱਟ ਗਿਣਤੀ, ਪਰ ਹੁਣ ਹਾਲਾਤ ਕੁਝ ਹੋਰ ਹੀ ਬਣ ਗਏ, ਹੁਣ ਸਿੱਖਾਂ ਦੀ ਗਿਣਤੀ ਘਟਦੀ ਘਟਦੀ ਇਥੇ ਪੁੱਜ ਗਈ ਹੈ ਜਿਵੇਂ ਕਿ 1971 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖਾਂ ਦੀ ਅਬਾਦੀ 2ਕਰੋੜ (2.7ਫੀਸਦੀ) (ਸਾਰੇ ਭਾਰਤ ਦੀ ਅਬਾਦੀਲਗਭਗ 70 ਕਰੋੜ, 2011 ਦੀ ਜਨਸੰਖਿਆ ਅਨੁਸਾਰ ਸਿੱਖਾਂ ਦੀ ਅਬਾਦੀ ਰਹਿ ਗਈ ਲੱਗਭਗ1.3 ਕਰੋੜ (1 ਫੀਸਦੀ) (ਸਾਰੇ ਭਾਰਤ ਦੀ ਅਬਾਦੀ ਇਕ ਅਰਬ 21 ਕਰੋੜ), ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ 40 ਸਾਲਾਂ ਵਿਚ ਸਿੱਖਾਂ ਦੀ ਅਬਾਦੀ ਵਿਚ70 ਲੱਖ ਦੇ ਕਰੀਬ ਸਿੱਖ ਘੱਟ ਚੁੱਕੇ ਹਨ। 1981ਵਿਚ ਸਿੱਖ ਪੰਜਾਬ ਵਿਚ 63 ਫੀਸਦੀ ਸਨ, ਪਰ ਹੁਣ ਸਿਰਫ 57 ਫੀਸਦੀ ਹੀ ਰਹਿ ਗਏ ਹਨ, ਸਿੱਖਾਂ ਦੀ ਵਾਧਾ ਦਰ 9 ਫੀਸਦੀ ਆਂਕੀ ਗਈ ਹੈ, ਜਦ ਕਿ ਮੁਸਲਮਾਨਾਂ ਦੀ ਵਾਧਾ ਦਰ 36 ਫੀਸਦੀ ਹੈ, ਪੂਰੇ ਭਾਰਤ ਦੀ ਔਸਤ ਵਾਧਾ ਦਰ 18 ਫੀਸਦੀ ਹੈ। ਜਿਸ ਕੌਮ ਦਾ ਵਾਧਾ ਦਰ 21 ਫੀਸਦੀ ਘਟ ਜਾਏ ਉਸ ਦੇ ਭਵਿੱਖ ਬਾਰੇ ਚਿੰਤਾ ਕਰਨੀ ਬਣਦੀ ਹੈ। "1935-36 ਵਿਚ ਡਾ. ਅੰਬੇਡਕਰ ਨੇ ਐਲਾਨ ਕੀਤਾ, ਕਿ ਮੈਂ 8 ਕਰੋੜ (ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਸ. ਸਾਧੂ ਸਿੰਘ ਭੌਰਾ ਨੇ ਅਛੂਤਾਂ ਦੀ ਗਿਣਤੀ8 ਕਰੋੜ ਹੀ ਲਿਖੀ ਹੈ) ਅਛੂਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਾਂਗਾ, ਸਿੰਘ ਸਾਹਿਬ ਨੇ ਅੱਗੇ ਜਾਕੇ ਲਿਖਿਆ ਕਿ ਜਦੋਂ ਮੈਨੂੰ (ਸਿੰਘ ਸਾਹਿਬ) ਸਿੱਖ ਮਿਸ਼ਨ ਅਲੀਗੜ੍ਹ ਦਾ ਇਨਚਾਰਜ ਬਣਾਇਆ, ਤਾਂ ਜੋ ਯੂਪੀ ਵਿਚ ਸਿੱਖ 45 ਹਜਾਰ ਸਨ ਤਾਂ ਸਿੱਖਾਂ ਦੀ ਜਦੋਂ1941 ਵਿਚ ਗਿਣਤੀ ਦੀ ਰਿਪੋਰਟ ਆਈ, ਤਾਂ ਸਾਢੇ ਪੰਜ ਲੱਖ ਸਿੱਖ ਸਿਰਫ ਯੂਪੀ ਵਿਚ ਹੀ ਹੋ ਗਏ ਸਨ। (ਅਮ੍ਰਿਤਸਰ ਸਿਫਤੀ ਦਾ ਘਰ, ਜਾਣ ਪਹਿਚਾਣ) ਉਨਾਂ ਨੇ ਦਸਿਆ ਕਿ ਇਥੇ 21 ਹਜਾਰ ਸਿੰਘਾਂ ਦਾ ਇਕ ਦਿਨ ਵਿੱਚ ਅੰਮ੍ਰਿਤ ਛਕਣ ਦਾ ਵੀ ਰਿਕਾਰਡ ਹੈ। ਜੇਕਰ ਡਾ. ਅੰਬੇਡਕਰ ਸਿੰਘ ਸਿੱਖ ਧਰਮ ਅਪਣਾ ਲੈਂਦੇ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ, ਕਿ ਭਾਰਤ ਵਿਚ ਹਿੰਦੂ ਘੱਟ ਗਿਣਤੀ ਵਿਚ ਆ ਜਾਣੇ ਸਨ ਤੇ ਸਿੱਖ ਵੱਧ ਗਿਣਤੀ ਵਿਚ, ਇਹ ਇਤਿਹਾਸ ਦੀ ਵੱਡੀ ਭੁੱਲ ਹੀ ਕਹੀ ਜਾਣੀ ਚਾਹੀਦੀ ਹੈ। Copied

टिप्पणियाँ

इस ब्लॉग से लोकप्रिय पोस्ट

Celebrating Dr. Ambedkar's Birthday

  On April 13, 2023, the birthday of Dr. Bhimrao Ambedkar was celebrated with great enthusiasm at the Bhim Rao Ambedkar Social Educational and Welfare Club Bhasaur (Reg. DIC/DRA 14119 OF 2019) in the village of Bhasaur. This event is commemorated annually, and its focus is to inspire children towards education. The program was graced by the presence of Dr. Makhan Singh, a retired Deputy Director from the Health Department of Punjab, who attended as the chief guest. Additionally, Sardar Pavitar Singh, the former District BSP President Sangrur, Sardar Amrik Singh Kanth, the District BSP President Sangrur, Malvinder Singh, the Halka Dhuri BSP President, and Principal Gurbakhsh Singh Ji were present at the event. The speakers at the program informed the audience about Dr. Bhimrao Ambedkar's ideology and the significant works he accomplished during his lifetime. Singer Preet Kaur Dhuri captivated everyone's attention with her beautiful songs, while the children's performances ad...

जब ज्ञानी दित्त सिंह जी ने तोड़ा स्वामी दयानंद का घमंड।

 इतिहास में 21 अप्रैल आज के दिन यानी 21 अप्रैल 1853 को सिख पंथ के महान विद्वान ज्ञानी दित्त सिंह का जन्म हुआ था। जुलाहा जाती में पैदा हुए ज्ञानी जी ने सिख धर्म को निगल रहे आर्य समाज के मुखिया स्वामी दयानंद सरस्वती को बहस में तीन बार हराकर अपनी विद्वता का लोहा मनवाया था। ज्ञानी जी पंजाबी के पहले प्रोफेसर थे। उन्हें पंजाबी पत्रकारिता के पितामह भी कहा जा सकता है। उन्होंने 52 वर्ष की उम्र तक 72 पुस्तकें लिखीं। जब महाराजा रणजीत सिंह जिंदा थे तब तक सिखों की आबादी एक करोड़ से ज्यादा थी लेकिन उनकी मौत (1839) के बाद से यह संख्या कम होती गई और 1881 की जनगणना के अनुसार 18 लाख रह गई। ब्रितानिया के अखबारों में लिखा जाने लगा था कि कुछ सालों तक सिखों को दर्शन सिर्फ़ अजायबघर में रखी तस्वीरों से ही होंगे। ज्ञानी जी ने अपने साथियों के साथ मिलकर सिख धर्म को बचाने के लिए कार्य शुरू किया। इन प्रयासों का ही नतीजा था कि ज्ञानी जी की मौत तक सिखों की आबादी फिर से एक करोड़ तक पहुंच गई थी। ऐसे सिख विद्वान को पंथ रत्न का खिताब मिलना चाहिए था लेकिन जातीवादी सिखों ने उन्हें मान सम्मान नहीं दिया। आज के दिन यानी 21 ...

What does Educate, Agitate, and Organize mean? And whose slogan is this?

 "Educate, Agitate, and Organize" was a slogan coined by Dr. B.R. Ambedkar, which encapsulates his philosophy of social and political activism. He believed that these three principles were essential for achieving social justice and equality in India, particularly for Dalits who were discriminated against based on their caste. The first principle of "Educate" emphasized the importance of education as a means of empowering marginalized communities. According to Ambedkar, education is crucial to breaking the cycle of poverty and discrimination and enabling individuals to understand their rights and fight for them. The second principle of "Agitate" called for direct action and mobilization to raise awareness and bring about change. Ambedkar believed that Dalits could not rely solely on the benevolence of the upper-caste majority to achieve equality but needed to assert their rights and demand justice. The third principle of "Organize" called for t...