Why the birth anniversary of the great Chakravarti emperor Ashoka is not celebrated in his own country India
ਕੀ ਕਦੇ ਤੁਸੀਂ ਸੋਚੀਆ ਹੈ ਕਿ
ਜਿਸ ਸਮਰਾਟ ਦੇ ਨਾਮ ਨਾਲ ਸੰਸਾਰ ਭਰ ਦੇ ਇਤਿਹਾਸਕਾਰ "ਮਹਾਨ" ਸ਼ਬਦ ਲਗਾਉਂਦੇ ਨੇ ਉਹ ਕੌਣ ਹੋਇਆ ਹੈ…? ਜਿਸ ਸਮਰਾਟ ਦਾ ਰਾਜ ਚਿੰਨ੍ਹ ਭਾਰਤ ਦੇਸ਼ ਦੇ ਝੰਡੇ ਵਿੱਚ ਲੱਗਦਾ ਹੈ, ਜਿਸ ਸਮਰਾਟ ਦਾ ਰਾਜ ਚਿੰਨ੍ਹ ਚਾਰਮੁਖੀ ਸ਼ੇਰਾਂ ਨੂੰ ਭਾਰਤ ਦੇਸ਼ ਦਾ ਰਾਸ਼ਟਰੀ ਪ੍ਰਤੀਕ ਮੰਨ ਕੇ ਸਰਕਾਰਾਂ ਚੱਲਦੀਆਂ ਨੇ। ਜਿਸ ਦੇਸ਼ ਵਿੱਚ ਸੈਨਾ ਦਾ ਸਭਤੋਂ ਵੱਡਾ ਯੁੱਧ ਸਨਮਾਨ ਸਮਰਾਟ ਅਸ਼ੋਕ ਦੇ ਨਾਮ ਦਾ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਜਿਸ ਸਮਰਾਟ ਤੋਂ ਪਹਿਲਾਂ ਜਾ ਮਗਰੋਂ ਕੋਈ ਐਸਾ ਰਾਜਾ ਜਾ ਸਮਰਾਟ ਪੈਦਾ ਨਹੀਂ ਹੋਇਆ ਜਿਸ ਨੇ ਅਖੰਡ ਭਾਰਤ (ਅੱਜ ਦਾ ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਅਫ਼ਗਾਨੀਸਤਾਨ ਅਤੇ ਪੁਰਾ ਭਾਰਤ) ਇੰਨੇ ਵੱਡੇ ਪੱਧਰ ਤੇ ਰਾਜ ਕੀਤਾ ਹੋਇਆ ਹੈ। ਜਿਸ ਸਮਰਾਟ ਦੇ ਸ਼ਾਸਨ ਕਾਲ ਨੂੰ ਵਿਸ਼ਵ ਦੇ ਬੁੱਧੀਜੀਵੀ ਅਤੇ ਇਤਿਹਾਸਕਾਰ ਭਾਰਤ ਦੇ ਇਤਿਹਾਸ ਦਾ ਸੱਭ ਤੋਂ ਸੁਨਹਿਰੀ ਕਾਲ ਮੰਨਦੇ ਆਏ ਨੇ। ਜਿਸ ਸਮਰਾਟ ਦੇ ਸ਼ਾਸਨ ਕਾਲ ਵਿੱਚ ਭਾਰਤ ਵਿਸ਼ਵ ਗੁਰੂ ਸੀ ਸੋਨੇ ਦੀ ਚਿੜੀਆ ਸੀ, ਜਨਤਾ ਖੁਸ਼ਹਾਲ ਅਤੇ ਭੇਦਭਾਵ ਰਹਿਤ ਸੀ।
ਇਹੋ ਜਿਹੇ ਮਹਾਨ ਚੱਕਰਵਰਤੀ ਸਮਰਾਟ ਅਸ਼ੋਕ ਦੀ ਜਯੰਤੀ ਉਸਦੇ ਆਪਣੇ ਦੇਸ਼ ਭਾਰਤ ਵਿੱਚ ਕਿਉਂ ਨਹੀਂ ਮਨਾਈ ਜਾਂਦੀ ਨਾ ਹੀ ਕੋਈ ਛੁੱਟੀ ਕੀਤੀ ਜਾਂਦੀ ਹੈ…?
ਅਫਸੋਸ ਦੀ ਗੱਲ ਹੈ ਜਿਨ੍ਹਾਂ ਨੂੰ ਇਹ ਜਯੰਤੀ ਮਨਾਉਣੀ ਚਾਹੀਦੀ ਸੀ ਉਹ ਲੋਕ ਆਪਣਾ ਇਤਿਹਾਸ ਹੀ ਨਹੀਂ ਜਾਣਦੇ ਅਤੇ ਜੋ ਜਾਣਦੇ ਨੇ ਉਹ ਮਨਾਉਂਣਾ ਨਹੀਂ ਚਾਹੁੰਦੇ ਕਮਾਲ ਦੇਖੋ ਐਸੇ ਇਤਿਹਾਸ ਨਾਲ ਜੁੜੇ ਲੋਕ ਖੁੱਦ ਨੂੰ ਦਲਿਤ ਸਮਝ ਕੇ ਸ਼ੋਸ਼ਿਤ ਹੁੰਦੇ ਆ ਰਹੇ ਨੇ।
ਵਿਸ਼ਵ ਪੱਧਰ ਇਤਿਹਾਸ ਵਿੱਚ ਕੇਵਲ ਤਿੰਨ ਲੋਕਾਂ ਦੇ ਨਾਮ ਨਾਲ "ਮਹਾਨ" ਲਿਖੀਆਂ ਜਾਂਦਾ ਹੈ ਉਨ੍ਹਾਂ ਵਿੱਚੋਂ ਇੱਕ ਹੈ ਸਾਡੇ ਬਹੁਜਨ ਚੱਕਰਵਰਤੀ ਸਮਰਾਟਾਂ ਦੇ ਸਮਰਾਟ ਅਸ਼ੋਕ ਮਹਾਨ। ਵਿਸ਼ਵ ਇਤਿਹਾਸ ਵਿੱਚ ਕਈ ਮਹਾਂਨਾਇਕ ਹੋਏ ਨੇ ਜਿਨ੍ਹਾਂ ਦੀ ਕ੍ਰਿਤੀ ਵਿਸ਼ਵ ਪੱਧਰ ਤੇ ਫੈਲੀ ਹੋਈ ਹੈ। ਇੱਕ ਇਤਿਹਾਸਕਾਰ ਦੇ ਦੇ ਅਨੁਸਾਰ ਕਿਸੇ ਵੀ ਮਨੁੱਖ ਦੇ ਯਸ਼ ਅਤੇ ਗੌਰਵ ਪ੍ਰਸਿੱਧੀ ਨੂੰ ਮਾਪਣ ਦਾ ਮਾਪਦੰਡ ਅਨਗਿਣਤ ਲੋਕਾਂ ਦਾ ਮਨ ਹੁੰਦਾ ਹੈ। ਜਿਹੜਾ ਉਸ ਮਹਾਨ ਮਨੁੱਖ ਦੀ ਸਮ੍ਰਿਤੀ ਨੂੰ ਬਣਾਏ ਰੱਖਦਾ ਹੈ ਅਤੇ ਜੋ ਅਣਗਿਣਤ ਲੋਕਾਂ ਦੀ ਜ਼ੁਬਾਨ ਹੈ ਜੋ ਉਸ ਮਹਾਨ ਦੀ ਖੁੱਦ ਵਿਸ਼ੇਸ਼ਤਾ ਦਾ ਗੁਣਗਾਣ ਕਰਦੀ ਹੈ। ਉਨ੍ਹਾਂ ਨੂੰ ਹੀ ਵਿਸ਼ਵ ਵਿੱਚ "ਮਹਾਨ" ਦੀ ਉਪਾਧੀ ਨਾਲ ਨਵਾਜਿਆ ਜਾਂਦਾ ਹੈ। ਅੱਜ ਵੀ ਇਤਿਹਾਸਿਕ ਗ੍ਰੰਥਾਂ ਵਿੱਚ ਉਨ੍ਹਾਂ ਦਾ ਨਾਮ ਉਨ੍ਹਾਂ ਦੀਆਂ ਉਪਾਧੀਆਂ ਦੇ ਨਾਲ ਮਿਸਾਲ ਵਾਜੋਂ ਲਿਖੀਆਂ ਜਾਂਦਾ ਹੈ।
ਸਮਰਾਟ ਅਸ਼ੋਕ ਮਹਾਨ ਦੀ ਉਨ੍ਹਾਂ ਦੀ ਹੀ ਮਾਤੜ ਭੂਮੀ ਭਾਰਤ ਵਿੱਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ…?
ਭਾਰਤ ਦੇ ਮੀਡੀਆ ਵਿੱਚ ਉਨ੍ਹਾਂ ਰਾਜਿਆਂ ਦਾ ਬਹੁਤ ਗੁਣਗਾਣ ਕੀਤਾ ਜਾਂਦਾ ਹੈ ਜੋ ਬ੍ਰਾਹਮਣਵਾਦ ਦੇ ਸਮਰਥਕ ਰਹੇ ਨੇ ਚਾਹੇ ਉਹ ਕਿੰਨੇ ਵੀ ਚਰਿੱਤਰਹੀਣ ਅਤੇ ਅੱਤਿਆਚਾਰੀ ਕਿਉਂ ਨਾ ਰਹੇ ਹੋਣ, ਉਹੀ ਦੂਜੀ ਤਰਫ ਬਹੁਜਨ ਰਾਜਿਆਂ ਦਾ ਨਾਮ ਵੀ ਨਹੀਂ ਲੈਣਾ ਚਾਹੁੰਦੇ। ਕੀ ਇਸਦੇ ਪਿੱਛੇ ਵੀ ਉਹੀ ਨਫਰਤ ਦੀ ਭਾਵਨਾਂ ਹੈ ਜੋ ਤਥਾਗਤ ਬੁੱਧ, ਗੁਰੂ ਰਵਿਦਾਸ, ਗੁਰੂ ਕਬੀਰ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੇ ਮਹਾਨਤਮ ਬਹੁਜਨ ਮਹਾਪੁਰਸ਼ਾਂ ਦੀ ਮਹਾਨਤਾ ਨੂੰ ਨਾ ਦੇਖ ਪਾਉਣ ਦੀ ਇੱਛਾ ਪਿੱਛੇ ਰਹੀ ਹੈ। ਗੱਲ ਸਪਸ਼ਟ ਹੈ ਸਮਰਾਟ ਅਸ਼ੋਕ ਸਮਾਨਤਾ ਅਤੇ ਨਿਆਏ ਦਾ ਸਮਰਥਨ ਕਰਦੇ ਸੀ ਉਨ੍ਹਾਂ ਨੇ ਬ੍ਰਾਹਮਣਾਂ ਨੂੰ ਵਿਸ਼ੇਸ਼ ਆਧਿਕਾਰ ਨਹੀਂ ਦਿੱਤਾ ਬਲਕਿ ਜਾਤੀਵਾਦ ਅਤੇ ਵਰਣ ਵਿਵਸਥਾ ਜਿਹੇ ਬ੍ਰਾਹਮਣਵਾਦ ਦੀਆਂ ਚਾਲਾਂ ਨੂੰ ਪਰਾਜਿਤ ਕਰਕੇ ਨਾਕਾਮ ਕੀਤਾ ਅਤੇ ਇਨਸਾਫ ਤੇ ਸਮਾਨਤਾ ਦੀ ਵਿਵਸਥਾ ਸਥਾਪਿਤ ਕੀਤੀ ਸੀ। ਸਾਰੇ ਇਤਿਹਾਸਕਾਰ ਜਾਣਦੇ ਨੇ ਕਿ ਇਸ ਤੋਂ ਹੀ ਨਾਰਾਜ਼ ਹੋ ਕੇ ਬ੍ਰਾਹਮਣਵਾਦੀ ਵਿਵਸਥਾ ਦੇ ਸਮਰਥਕਾਂ ਨੇ ਵਿਦ੍ਰੋਹ ਕਰਕੇ ਮੌਰੀਆ ਵੰਸ਼ ਦੇ ਸ਼ਾਸਨ ਕਾਲ ਨੂੰ ਖਤਮ ਕੀਤਾ ਥੋਖੇ ਨਾਲ।
ਅੱਜ ਉਸ ਮਹਾਨ ਸਮਰਾਟਾਂ ਦੇ ਸਮਰਾਟ ਦੀ ਜਯੰਤੀ ਹੈ ਬਹੁਜਨਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅਤੇ ਸਮਰਾਟ ਅਸ਼ੋਕ ਨੂੰ ਮੇਰਾ ਨਮਨ…

टिप्पणियाँ
एक टिप्पणी भेजें