ਪੰਜਾਬ ਵਿਚ Sc ਦਲਿੱਤ ਅਬਾਦੀ 34 %
Sc ਦਲਿਤਾਂ ਦੀਆਂ ਪੰਜਾਬ ਵਿਚ ਕੁੱਲ ਵੋਟਾਂ ਤਕਰੀਬਨ 65 ਲੱਖ
ਸੁਣੋ ,,,ਦਲਿੱਤ ਵੋਟਾਂ ਬਟੋਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਕੀ ਕਹਿੰਦੀਆਂ ?
1) ਭਾਜਪਾ,,,ਦਲਿੱਤ ਨੂੰ ਮੁੱਖ ਮੰਤਰੀ ਬਣਾਉਣ ਤੇ ਵਿਚਾਰ ਅਧੀਨ
2)SAD ,,,ਜੇ ਸਾਡੀ ਸਰਕਾਰ ਬਣੀ ਤਾਂ ਦਲਿੱਤ ਡਿਪਟੀ ਮੁੱਖ ਮੰਤਰੀ ਹੋਵੇਗਾ ।
3) ਕਾਂਗਰਸ ,,,ਬਜੱਟ ਦਾ 30 % ਹਿੱਸਾ ਦਲਿਤਾਂ ਲਈ ਖਰਚਿਆ ਜਾਵੇਗਾ ,ਭਾਵੇ ਸਰਕਾਰ ਹੁੰਦੇ ਹੋਏ ਵੀ ਦਲਿੱਤ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਵਜ਼ੀਫੇ ਦੇ ਡਕਾਰ ਗਏ ਤੇ ਕਾਂਗਰਸ ਇਹ ਵੀ ਸੋਚੀ ਬੈਠੀ ਕਿ ਸਰਕਾਰ ਤਾਂ ਸਾਡੀ(ਕਾਂਗਰਸ) ਦੀ ਬਣਨੀ ਹੀ ਹੈ ਹੋ ਸਕਦਾ ਕਾਂਗਰਸ ਦਾ ਅੰਦਰਖਾਤੇ ਭਾਜਪਾ ਨਾਲ ਨੌਂਹ ਮਾਸ ਦਾ ਰਿਸ਼ਤਾ ਹੋਵੇ ।
4) ਝਾੜੂ ਟੋਪੀ ਵਾਲੇ ,,, ਹਾਲੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਮੁੱਖ ਮੰਤਰੀ ਦਾ ਉਮੀਦਵਾਰ ਕਿਹੜਾ ।
ਇਹ 2017 ਚ ਆਪਦੀ ਸਰਕਾਰ ਬਣਾਈ ਬੈਠੇ ਸਨ ਕਿਉਂਕਿ ਇਹਨਾਂ ਨੂੰ ਲਗਦਾ ਸੀ ਕਿ 100 ਤੋਂ ਵੱਧ ਸੀਟਾਂ ਜਿੱਤਾਂਗੇ ਪਰ ਰਹਿ 20 ਗਈਆਂ ਤੇ ਉਹਨਾਂ ਵਿਚੋਂ ਵੀ 4/5 ਇੱਧਰ ਉੱਧਰ ਹੋ ਗਏ ।
ਤੇ ਹੁਣ ਇਹ ਝਾੜੂ ਵਾਲੇ ਸਰਵੇਖਣ ਕਰਵਾ ਕੇ ਕਿਹ ਰਹੇ ਨੇ ਕਿ 55 ਜਾਂ 57 ਸੀਟਾਂ ਜਿੱਤਾਂਗੇ ,ਜਿੱਤਣ ਭਾਵੇਂ4ਜਾਂ5 ਹੀ
ਹੋ ਸਕਦਾ ਇਹ ਕਿਸੇ ਘੈਂਟ ਸ਼ਰਾਬੀ ਨੂੰ ਪੰਜਾਬ ਦਾ ਮੁੱਖ ਮੰਤਰੀ ਘੋਸ਼ਤ ਕਰ ਦੇਣ ।
ਜੇ ਝਾੜੂ ਵਾਲਿਆਂ ਨੇ ਇਹ ਐਲਾਨ ਕਰਤਾ ਕਿ ਪੰਜਾਬ ਦਾ ਮੁੱਖ ਮੰਤਰੀ ਸ਼ਰਾਬੀ ਹੋਵੇਗਾ ਤਾਂ ਇਹਨਾਂ ਦੀ ਸਰਕਾਰ ਬਣਨ ਦੇ ਕਾਫ਼ੀ ਵਧੀਆ ਚਾਂਸ ਹਨ ।
5)BSP ,,,ਹਾਥੀ ਵਾਲੀ ਪਾਰਟੀ ,,,ਲੋਕ ਇਹਨੂੰ ਦਲਿਤਾਂ ਦੀ ਪਾਰਟੀ ਕਿਹਕੇ ਭੰਡਦੇ ਨੇ ਭਾਵੇਂ ਅਸ਼ੀਂ ,,,ਬਹੁਜਨ ਹਿਤਾਏ ,ਬਹੁਜਨ ਸੁਖਾਏ ,,ਦਾ ਸੰਕਲਪ ਛੱਡ ਕੇ ,,,,ਸ੍ਰਵਜਨ ਹਿਤਾਏ ,ਸ੍ਰਵਜਨ ਸੁਖਾਏ ਦਾ ਨਾਹਰਾ ਬੁਲੰਦ ਕਰ ਲਿਆ ਪਰ ਪੰਜਾਬ ਦਾ ਸਵਰਨ BSP ਨੂੰ ਵੋਟ ਪਾਉਣ ਦੀ ਗੱਲ ਤਾਂ ਵੱਖਰੀ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਨੀ ।
65 ਲੱਖ SC ਦਲਿੱਤ ਵੋਟਾਂ ਵਾਲੀ ਪਾਰਟੀ ਤੇ ਜੇ OBC ਦੀਆਂ 45 ਲੱਖ ਜੋੜ ਲਈਏ ਤਾਂ 1 ਕਰੋੜ 10 ਲੱਖ ਵੋਟਾਂ ਵਾਲੀ ਪਾਰਟੀ ਇਹ ਉਮੀਦ ਲਾਈ ਬੈਠੀ ਕਿ ਸਾਡਾ ਕਿਸੇ ਪਾਰਟੀ ਨਾਲ ਸਮਝੌਤਾ ਹੋ ਜਾਵੇ ,5 /7 MLA ਬਣ ਜਾਣ । ਸਮਝੌਤੇ ਵਾਲੀ ਗੱਲ ਬਸਪਾ ਦੀ ਸਟੇਟ ਲੀਡਰਸ਼ਿਪ ਦੇ ਹੱਥ ਨਹੀਂ ,ਇਹ ਭੈਣ ਮਾਇਆਵਤੀ ਜੀ ਤੇ ਨਿਰਭਰ ਕਰਦਾ ਕਿ ਉਹਨਾਂ ਸਮਝੌਤਾ ਕਰਨਾ ਜਾਂ ਨਹੀਂ ਕਰਨਾ । ਵੈਸੇ ਵੀ 1.5% ਵੋਟਾਂ ਵਾਲੀ ਪਾਰਟੀ ਨਾਲ ਕਿਹੜਾ ਸਮਝੌਤਾ ਕਰੇ । ਜੇ ਕੋਈ ਕਰਨਾ ਵੀ ਚਾਹੁੰਦਾ ਤਾਂ ਸਾਡੀਆਂ ਸ਼ਰਤਾਂ ਅਜੀਬ ਨੇ ਜੋ ਸਾਨੂੰ ਸਾਰਿਆਂ ਨੂੰ ਪਤਾ ।
ਵੈਸੇ ਸਾਡਾ ਨੌਜਵਾਨ ਸਟੇਟ ਪ੍ਰਧਾਨ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ,ਇਹ ਕੋਈ ਮਾੜੀ ਗੱਲ ਨਹੀਂ ਪਰ ਬਸਪਾ ਪੰਜਾਬ ਦੀ ਵਾਂਗਡੋਰ ਸੰਭਾਲੇ ,ਇਸਲਈ ਕਰੜੀ ਤੇ ਇਮਾਨਦਾਰੀ ਵਾਲੀ ਮਿਹਨਤ ਦੀ ਜਰੂਰਤ ਹੈ ਉਹ ਹਾਲੇ ਨਜ਼ਰ ਨਹੀਂ ਆ ਰਹੀ ।
ਆਖਿਰ ਵਿਚ ਪੰਜਾਬ ਦੇ ਦਲਿੱਤ ਤੇ OBC ਭਾਈਚਾਰੇ ਨੂੰ ਬੇਨਤੀ ਹੈ ਉਹ ਪੰਜਾਬ ਵਿੱਚ ਕੰਮ ਕਰਦੀਆਂ ਦਲਿੱਤ ਪਾਰਟੀਆਂ ਦੇ ਨੇਤਾਵਾਂ ਨੂੰ ਮਿਲ ਕੇ ਉਹਨਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਮਜ਼ਬੂਰ ਕਰਨ ਤਾਂ ਜੋ ਦਲਿਤਾਂ ਦੇ ਦੁੱਖਾਂ ਦਰਦਾਂ ਦੀ ਦਾਸਤਾਨ ਨੂੰ ਸੁੱਖਾਂ ਦੀ ਘੜੀ ਵਿਚ ਤਬਦੀਲ ਕੀਤਾ ਜਾ ਸਕੇ ।
Dr Makhan Singh Sangrur
On April 13, 2023, the birthday of Dr. Bhimrao Ambedkar was celebrated with great enthusiasm at the Bhim Rao Ambedkar Social Educational and Welfare Club Bhasaur (Reg. DIC/DRA 14119 OF 2019) in the village of Bhasaur. This event is commemorated annually, and its focus is to inspire children towards education. The program was graced by the presence of Dr. Makhan Singh, a retired Deputy Director from the Health Department of Punjab, who attended as the chief guest. Additionally, Sardar Pavitar Singh, the former District BSP President Sangrur, Sardar Amrik Singh Kanth, the District BSP President Sangrur, Malvinder Singh, the Halka Dhuri BSP President, and Principal Gurbakhsh Singh Ji were present at the event. The speakers at the program informed the audience about Dr. Bhimrao Ambedkar's ideology and the significant works he accomplished during his lifetime. Singer Preet Kaur Dhuri captivated everyone's attention with her beautiful songs, while the children's performances ad...


टिप्पणियाँ
एक टिप्पणी भेजें