If there can be such a good arrangement for IPL matches, then why not at the time of buying a farmer's crop!
ਅਪ੍ਰੈਲ ਦੇ ਮਹੀਨੇ ਹਰ ਸਾਲ ਕਣਕ ਦੀ ਕਟਾਈ ਦੇ ਸਮੇਂ IPL ਸ਼ੁਰੂ ਹੁੰਦਾ ਹੈ
IPL ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਇੰਤਜ਼ਾਮ ਬੜੀ ਚੰਗੀ ਤਰ੍ਹਾਂ ਕਰ ਲਏ ਜਾਂਦੇ ਹਨ
ਖਿਡਾਰੀ ਕਿਹੜੇ ਹੋਟਲ ਵਿਚ ਰਹਿਣਗੇ ਅਤੇ ਕਿਹੜੀ ਕੰਪਨੀ ਦੇ ਜਹਾਜ਼ ਵਿੱਚ ਸਫ਼ਰ ਕਰਨਗੇ
ਖਿਡਾਰੀਆਂ ਨੂੰ ਕਿਹੜੀ ਕੰਪਨੀ ਦੀਆਂ ਬੱਸਾਂ ਏਅਰਪੋਰਟ ਤੋਂ ਮੈਦਾਨ ਤਕ ਲੈ ਕੇ ਜਾਣਗੀਆਂ
ਜੇਕਰ ਮੈਦਾਨ ਵਿੱਚ ਮੈਚ ਚੱਲਦੇ ਸਮੇਂ ਮੀਂਹ ਆ ਜਾਵੇ ਤਾਂ ਮੈਦਾਨ ਨੂੰ ਢੱਕਣ ਲਈ ਸੌ ਸੌ ਬੰਦਾ ਬਕਾਇਦਾ ਪਹਿਲਾਂ ਹੀ ਤਿਆਰ ਹੁੰਦਾ ਹੈ
ਕਦੇ ਇਹ ਖ਼ਬਰ ਨਹੀਂ ਆਈ IPL ਸ਼ੁਰੂ ਹੋ ਗਿਆ ਹੈ ਅਤੇ ਅਜੇ ਤੱਕ ਤਰਪਾਲਾਂ ਨਹੀਂ ਮਿਲੀਆਂ
ਜੇਕਰ ਤੁਸੀਂ IPL ਮੈਚ ਦੇਖਣਾ ਹੋਵੇ
ਤੁਹਾਨੂੰ ਤਿੰਨ ਤਰ੍ਹਾਂ ਪੈਸੇ ਖਰਚਣੇ ਪੈਣਗੇ
ਮੋਬਾਇਲ ਅੈਪ ਖਰੀਦ ਕੇ
ਡਿਸ਼ ਤੇ ਚੈਨਲ ਖਰੀਦ ਕੇ
ਜਾਂ ਗਰਾਉਂਡ ਚ ਟਿਕਟ ਖਰੀਦਕੇ
ਜੇਕਰ ਤੁਸੀਂ ਗਰਾਊਂਡ ਵਿਚ ਮੋਬਾਇਲ ਤੇ ਲਾਈਵ ਕਰਦੇ ਹੋ ਤਾਂ ਸੈਂਸਰ ਲੱਗੇ ਹੋਏ ਹਨ ਤੁਹਾਡਾ ਫੋਨ ਲਾਈਵ ਨਹੀਂ ਹੋਏਗਾ
ਇਸ ਦਾ ਮਤਲਬ ਹੈ ਨਾ ਤਾਂ ਕ੍ਰਿਕਟ ਦੀ ਖੇਡ ਨੂੰ ਉਹ ਲੀਕ ਨਹੀ ਹੋਣ ਦੇਣਾ ਚਾਹੁੰਦੇ ਹਨ
ਅਤੇ ਨਾ ਹੀ ਮੁਫ਼ਤ ਵਿੱਚ ਕਿਸੇ ਨੂੰ ਦੇਖਣ ਦੇਣਾ ਚਾਹੁੰਦੇ ਹਨ
ਦੂਜੇ ਪਾਸੇ ਉਸੇ ਸਮੇਂ ਉਸੇ ਦੇਸ਼ ਦੀ ਸਰਕਾਰ ਦੁਆਰਾ ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀ ਕੀਤੇ ਜਾਦੇ
ਜਿਸ ਨਾਲ ਕਿਸਾਨ ਦੇ ਅਨਾਜ ਨੂੰ ਛੇਤੀ ਤੋਂ ਛੇਤੀ ਸਾਂਭਿਆ ਤੇ ਬਚਾਇਆ ਜਾਵੇ
ਮੀਂਹ ਆਉਣ ਸਮੇਂ ਕੋਈ ਤਰਪਾਲਾਂ ਵੀ ਨਹੀਂ ਹੁੰਦੀਆਂ ਜੇਕਰ ਹੁੰਦੀਆਂ ਹਨ ਤੋਂ ਵੀ ਪਾਟੀਆਂ ਪੁਰਾਣੀਆਂ ਹੁੰਦੀਆਂ ਹਨ
ਕਿ ਹਰ ਕਿਸਾਨ ਨੂੰ ਇੱਕ ਤਰਪਾਲ ਨਹੀਂ ਦਿੱਤੀ ਜਾ ਸਕਦੀ
ਇੱਕ ਕਿਸਾਨ ਦੇ ਬੈਠਣ ਸਾਉਣ ਦਾ ਅਤੇ ਪਾਣੀ ਧਾਣੀ ਦਾ ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀਂ ਹੁੰਦਾ
ਕਿਸਾਨ ਭੁੱਖੇ ਪਿਆਸੇ ਧੁੱਪਾਂ ਵਿੱਚ ਰਾਤਾਂ ਨੂੰ ਮੱਛਰ ਵਿੱਚ ਬੈਠਕੇ ਮੰਡੀਆਂ ਵਿਚ ਅਨਾਜ ਦੀ ਰਖਵਾਲੀ ਕਰਦੇ ਹਨ
ਲੱਖਾਂ ਦੀ ਫ਼ਸਲ ਵੇਚ ਕੇ ਕਿਸਾਨ ਪੈਦਲ ਪਿੰਡ ਨੂੰ ਵਾਪਸ ਆਉਂਦਾ ਹੈ
ਮੰਡੀਆਂ ਦਾ ਪੂਰਾ ਪ੍ਰਸ਼ਾਸਨ ਸਰਕਾਰ ਸਮੇਤ ਛੇ ਮਹੀਨੇ ਵਿਹਲਾ ਬੈਠਾ ਹੁੰਦਾ ਹੈ
ਜੇਕਰ ਸੱਚਮੁੱਚ ਹੀ ਕਿਸਾਨਾਂ ਦੇ ਮਦਦਗਾਰ ਹੋਣ ਉਨ੍ਹਾਂ ਨੂੰ ਤਾਂ ਫਸਲ ਪੱਕਣ ਤੋਂ ਪਹਿਲਾਂ ਹੀ ਬਾਰਦਾਨਾ ਅਤੇ ਤਰਪਾਲਾਂ ਲੈ ਕੇ ਕਿਸਾਨਾਂ ਦੀ ਉਡੀਕ ਕਰਨੀ ਚਾਹੀਦੀ ਹੈ ਕਿਸਾਨ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਅਨਾਜ ਸਾਭਾਗੇ
ਇਕ ਖੇਡ ਪੂਰੇ ਦੇਸ਼ ਲਈ ਜ਼ਰੂਰੀ ਹੈ
ਪਰ ਅਨਾਜ ਜ਼ਰੂਰੀ ਨਹੀਂ
ਕਿਰਕਟ ਮੈਚ ਕਿਸੇ ਵੀ ਪਲੇਟਫਾਰਮ ਤੇ ਮੁਫ਼ਤ ਲੀਕ ਨਹੀਂ ਹੋਣ ਦਿੱਤਾ ਜਾਂਦਾ
ਪਰ ਕਿਸਾਨ ਦਾ ਅਨਾਜ ਮੰਡੀਆਂ ਵਿਚ ਅਵਾਰਾ ਪਸ਼ੂ ਖਾ ਜਾਂਦੇ ਹਨ
ਧੁੱਪਾਂ ਬਰਸਾਤਾਂ ਦੀ ਭੇਟ ਚੜ੍ਹ ਜਾਂਦਾ ਹੈ
ਕਿਸਮਤ ਵਾਲਾ ਹੀ ਉਹ ਅਨਾਜ ਦਾ ਦਾਣਾ ਹੁੰਦਾ ਹੈ ਜੋ ਸਰਕਾਰੀ ਬੋਰੀ ਵਿਚ ਪੈਕ ਹੋ ਜਾਂਦਾ ਹੈ
ਨਹੀਂ ਤਾਂ ਬਹੁਤੇ ਦਾਣੇ ਤਾਂ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੀ ਭੇਟ ਚੜ੍ਹ ਜਾਂਦੇ ਹਨ
copy

टिप्पणियाँ
एक टिप्पणी भेजें