_*ਕਮਿਊਨਲ ਐਵਾਰਡ ਹਾਂਸਲ ਕਰਨ ਉਪਰੰਤ ਹਿੰਦੂ ਲੀਡਰ ਅੰਬੇਡਕਰ ਪ੍ਰਤੀ ਐਨੇ ਹਿੰਸਕ ਹੋ ਗਏ ਸਨ, ਜਿਵੇਂ ਉਹ ਨਜ਼ਰਾਂ ਹੀ ਨਜ਼ਰਾਂ ਵਿੱਚ ਉਹਨਾਂ ਨੂੰ ਨਿਗਲ ਜਾਣਾ ਚਾਹੁੰਦੇ ਹੋਣ ਅਤੇ ਅੰਤ ਵਿਚ ਗਾਂਧੀ ਅਤੇ ਡਾਕਟਰ ਅੰਬੇਡਕਰ ਵਿਚਕਾਰ ਪੂਨਾ ਪੈਕਟ ਹੋਇਆ। ਆਓ ਇਤਿਹਾਸਿਕ ਤੱਥਾਂ ਨੂੰ ਜਾਣੀਏ:-*_
*23 ਸਤੰਬਰ 1932 ਦੀ ਸ਼ਾਮ ਨੂੰ ਇਹ ਖ਼ਬਰ ਫੈਲ ਗਈ ਕਿ ਗਾਂਧੀ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ, ਉਹ ਬਹੁਤ ਜਿਆਦਾ ਕਮਜ਼ੋਰ ਹੋ ਗਏ ਹਨ। ਗਾਂਧੀ ਦਾ ਪੁੱਤਰ ਦੇਵਦਾਸ ਡਾਕਟਰ ਅੰਬੇਡਕਰ ਜੀ ਨੂੰ ਮਿਲਿਆ ਅਤੇ ਰੋ ਰੋ ਕੇ ਆਪਣੇ ਪਿਤਾ ਦੀ ਹਾਲਤ ਦੱਸੀ ਅਤੇ ਬਾਬਾ ਸਾਹਿਬ ਅੱਗੇ ਗਾਂਧੀ ਦੇ ਪ੍ਰਾਣ ਬਚਾਉਣ ਦੀ ਬੇਨਤੀ ਕੀਤੀ। ਇਹ ਵੀ ਪ੍ਰਾਰਥਨਾ ਕੀਤੀ ਕਿ ਜਨਮੱਤ ਸੰਗ੍ਰਹਿ (ਲੋਕ ਰਾਏ) ਦੀ ਮਿਆਦ ਉੱਤੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਹੁਤਾ ਹੱਠ ਨਾ ਕੀਤਾ ਜਾਵੇ।*
*ਹੁਣ ਵਿਵਾਦ ਦਾ ਵਿਸ਼ਾ ਕੀ ਸੀ? ਉਹ ਇਹ ਸੀ ਕਿ ਡਾਕਟਰ ਅੰਬੇਡਕਰ ਪਹਿਲੇ ਅਤੇ ਦੂਜੇ ਪੜਾਅ ਦੁਆਰਾ ਰਾਖਵੀਆਂ ਸੀਟਾਂ ਦਾ ਫੈਂਸਲਾ, ਘੱਟੋ ਘੱਟ 25 (ਚੋਣ) ਵਰ੍ਹਿਆਂ ਦੇ ਅਰਸੇ ਲਈ ਲਾਗੂ ਰੱਖਣਾ ਚਾਹੁੰਦੇ ਸਨ, ਜਦੋਂ ਕਿ ਹਿੰਦੂ ਨੇਤਾ ਇਹ ਸਮਾਂ 5-10 ਸਾਲ ਜਾਂ ਵੱਧ ਤੋ ਵੱਧ 15 ਵਰ੍ਹੇ ਰੱਖਣਾ ਚਾਹੁੰਦੇ ਸਨ । ਸੋ ਇਹ ਫੈਂਸਲਾ ਹੋਇਆ ਕਿ ਇਸ ਮੁੱਦੇ ਨੂੰ ਗਾਂਧੀ ਅੱਗੇ ਰੱਖਿਆ ਜਾਵੇ।*
*ਰਾਤ ਦੇ ਨੌਂ ਵਜੇ ਕੁੱਝ ਚੋਣਵੇਂ ਨੇਤਾਵਾਂ ਨਾਲ ਡਾਕਟਰ ਅੰਬੇਡਕਰ, ਗਾਂਧੀ ਨੂੰ ਮਿਲੇ। ਗਾਂਧੀ ਨੇ ਲੋਕ ਰਾਏ ਜਾਨਣ ਦੀ ਗੱਲ ਤਾਂ ਮੰਨ ਲਈ, ਪਰ ਕੇਵਲ 05 ਸਾਲਾਂ ਲਈ। ਹਿੰਦੂ ਨੇਤਾਵਾਂ ਦਾ ਕਹਿਣਾ ਸੀ ਕਿ ਆਉਣ ਵਾਲੇ 5-10 ਸਾਲਾਂ ਵਿੱਚ ਛੂਤ ਛਾਤ ਖ਼ਤਮ ਹੋ ਜਾਵੇਗੀ, ਪਰ ਡਾਕਟਰ ਅੰਬੇਡਕਰ ਜੀ ਦਾ ਤਰਕ ਦੀ ਕਿ ਜੇਕਰ 25 ਸਾਲਾਂ ਤਕ ਵੀ ਖ਼ਤਮ ਹੋ ਜਾਵੇ ਤਾਂ ਵੀ ਚੰਗਾ ਹੋਵੇਗਾ(ਦੂਰ ਦ੍ਰਿਸ਼ਟੀਵਾਨ ਰਹਿਬਰ ਡਾਕਟਰ ਅੰਬੇਡਕਰ ਦਾ ਖਿਆਲ ਕਿੰਨਾ ਸੱਚਾ, ਸਟੀਕ ਹੈ ਕਿ ਇਹ ਕੋਹੜ ਤਾਂ ਪੂਨਾ-ਸਮਝੌਤੇ ਦੇ 88 ਸਾਲ ਤੋ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਖਤਮ ਹੋਣ ਵਾਲਾ ਨਜ਼ਰ ਨਹੀਂ ਆਉਂਦਾ, ਹਾਲਾਂਕਿ ਕਨੂੰਨੀ ਤੌਰ ਤੇ ਇਹ ਅਪਰਾਧ ਹੈ, ਪਰ ਅਸਲ ਵਿੱਚ ਇਹ ਪੂਰੇ ਜੋਰਾਂ ਤੇ ਹੈ)।*
*ਇਸ ਮੀਟਿੰਗ ਵਿੱਚ ਗਾਂਧੀ ਨੇ ਇੱਕ ਗੱਲ ਕਹਿ ਦਿੱਤੀ ਕਿ "ਪੰਜ ਸਾਲ ਜਾਂ ਮੇਰੀ ਮੌਤ," ਸਭ ਪਾਸੇ ਸੰਨਾਟਾ ਛਾ ਗਿਆ, ਦੁੱਖ ਗ੍ਰਸਤ ਨੇਤਾ ਵਾਪਸ ਆ ਗਏ। ਇੱਕ ਪਾਸੇ ਗਾਂਧੀ-ਅੰਬੇਡਕਰ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਸਨ ਤੇ ਦੂਜੇ ਪਾਸੇ, ਪੂਰੇ ਦੇਸ਼ ਵਿੱਚ ਹਰ ਥਾਂ ਤੋਂ ਡਾਕਟਰ ਅੰਬੇਡਕਰ ਲਈ ਧਮਕੀਆਂ ਭਰੇ ਤਾਰ ਅਤੇ ਖੱਤ ਆ ਰਹੇ ਸਨ। ਉਹਨਾਂ ਨੂੰ ਜਾਨੋ ਮਾਰ ਦੇਣ ਦੇ ਡਰਾਵੇਂ ਦਿੱਤੇ ਜਾ ਰਹੇ ਸਨ, ਨੇਤਾ ਲੋਕ ਗਾਲਾਂ ਦੀ ਬੋਛਾੜ ਕਰ ਰਹੇ ਸਨ। ਡਾਕਟਰ ਅੰਬੇਡਕਰ ਨੂੰ ਗਾਂਧੀ ਦੀਆਂ ਚਾਲਾਂ ਨੇ ਬੁਰੀ ਤਰ੍ਹਾਂ ਨਾਲ ਫਸਾ ਦਿੱਤਾ ਸੀ। ਗਾਂਧੀ ਨੂੰ ਆਪਣੀ ਜਾਨ ਦੀ ਚਿੰਤਾ ਸੀ, ਪਰ ਡਾਕਟਰ ਅੰਬੇਡਕਰ ਨੂੰ ਆਪਣੇ ਕਰੋੜਾਂ ਲੋਕਾਂ ਦੀਆਂ ਆਸ਼ਾਵਾਂ ਅਤੇ ਭਵਿੱਖ ਦੀ ਹੱਤਿਆ ਹੋਣ ਦਾ ਡਰ ਸਤਾਅ ਰਿਹਾ ਸੀ। ਹਿੰਦੂ ਲੋਕ ਡਾ ਅੰਬੇਡਕਰ ਪ੍ਰਤੀ ਐਨੇ ਹਿੰਸਕ ਹੋ ਗਏ ਸਨ, ਜਿਵੇਂ ਕਿ ਉਹ ਨਜ਼ਰਾਂ ਹੀ ਨਜ਼ਰਾਂ ਵਿੱਚ ਉਹਨਾਂ ਨੂੰ ਨਿਗਲ ਜਾਣਾ ਚਾਹੁੰਦੇ ਹੋਣ। ਵੱਡਾ ਸੰਕਟ ਸੀ ਕਿ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਜਾਂ ਗਾਂਧੀ ਦੀ ਜਾਨ ਨੂੰ ਬਚਾਇਆ ਜਾਵੇ?*
*ਆਖ਼ਰ ਗਾਂਧੀ ਨੂੰ ਬਚਾਇਆ ਗਿਆ:-*
*23 ਸਤੰਬਰ ਸ਼ੁੱਕਰਵਾਰ ਦੀ ਰਾਤ, ਡਰ ਭੈਅ ਅਤੇ ਸ਼ੰਕਿਆਂ ਦੇ ਮਾਹੌਲ ਵਿੱਚ ਗੁਜ਼ਰੀ। ਸ਼ਨੀਵਾਰ ਨੂੰ ਹਿੰਦੂ ਨੇਤਾਵਾਂ ਨੇ ਫਿਰ ਤੋਂ ਵਿਚਾਰਾਂ ਕੀਤੀਆਂ। ਆਖ਼ਰ ਸੂਬਾਈ ਵਿਧਾਨ ਸਭਾਵਾਂ ਵਿੱਚ ਰਿਜ਼ਰਵ ਸੀਟਾਂ ਦਾ ਰਾਖਵਾਂਕਰਨ 10 ਪ੍ਰਤੀਸ਼ਤ ਤੈਅ ਹੋਈ ਅਤੇ ਕੇਂਦਰੀ ਵਿਧਾਨ ਸਭਾਵਾਂ ਵਿੱਚ ਸੀਟਾਂ ਦਾ ਰਾਖਵਾਂਕਰਣ 10% ਤੈਅ ਹੋਇਆ। ਜਨਮਤ ਸੰਗ੍ਰਹਿ ਭਾਵ ਲੋਕ ਰਾਏ ਜਾਨਣ ਬਾਰੇ ਕੋਈ ਵੀ ਨੇਤਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਕਈ ਘੰਟਿਆਂ ਦੀ ਅਕਲ ਦੌੜਾਈ ਕਰਨ ਤੋਂ ਬਾਅਦ ਗੇੰਦ ਫਿਰ ਗਾਂਧੀ ਨੂੰ ਦਿੱਤੀ ਗਈ। ਗਾਂਧੀ ਨੇ ਕਿਹਾ ਡਾਕਟਰ ਅੰਬੇਡਕਰ ਦਾ ਤਰਕ ਸਹੀ ਹੈ, ਜਿਸਨੂੰ ਨਾ ਮੰਨਣ ਦਾ ਸਵਾਲ ਹੀ ਨਹੀਂ ਹੈ, ਪਰ ਕੇਵਲ ਕਨੂੰਨੀ ਗਰੰਟੀ ਨਾਲ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ। ਸੋ ਉਹਨਾਂ ਵਲੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਇਹ ਤਰਕ ਰੱਖਿਆ ਗਿਆ ਕਿ ਹਿੰਦੂਆਂ ਨੂੰ ਸੁਧਾਰਨ ਦਾ ਆਖ਼ਰੀ ਮੌਕਾ ਦਿੱਤਾ ਜਾਵੇ, ਉਹ ਆਪਣੇ ਪਾਪਾਂ ਉੱਪਰ ਸਵੈ ਇੱਛਾ ਨਾਲ ਆਪ ਪਛਤਾਵਾ ਕਰਨ। ਲੋਕ ਰਾਏ (ਜਨਮਤ ਸੰਗ੍ਰਹਿ) ਜਾਨਣ ਦਾ ਅਰਸਾ ਨਿਸ਼ਚਤ ਕਰਨਾ ਅਜੇ ਵੀ ਗਲੇ ਦੀ ਹੱਡੀ ਬਣਿਆ ਹੋਇਆ ਸੀ। ਕਰ ਕਰਾ ਕੇ 10 ਸਾਲ ਦੀ ਮਿਆਦ ਉੱਤੇ ਦੋਹਾਂ ਧਿਰਾਂ ਦੀ ਸਹਿਮਤੀ ਬਣ ਗਈ। ਫਿਰ ਕੀ ਸੀ, ਜਲਦਬਾਜ਼ੀ ਵਿੱਚ ਸਮਝੌਤੇ ਦੀਆਂ ਸ਼ਰਤਾਂ ਤਹਿ ਕੀਤੀਆਂ ਗਈਆਂ।*
*24 ਸਤੰਬਰ 1932 ਨੂੰ ਸ਼ਾਮ ਨੂੰ ਪੰਜ ਵਜੇ ਯਰਵਦਾ ਜੇਲ੍ਹ ਪੂਨਾ ਵਿੱਚ ਗਾਂਧੀ ਤੇ ਡਾਕਟਰ ਅੰਬੇਡਕਰ ਵਿਚਕਾਰ ਸਮਝੌਤਾ ਹੋਇਆ, ਉਹ ਬਾਅਦ ਵਿੱਚ ਪੂਨਾ ਪੈਕਟ ਦੇ ਨਾਮ ਨਾਲ ਪ੍ਰਸਿੱਧ ਹੋਇਆ। ਅਛੂਤਾਂ ਵਲੋ ਡਾਕਟਰ ਅੰਬੇਡਕਰ ਨੇ ਅਤੇ ਹਿੰਦੂਆਂ ਵਲੋ ਮਦਨ ਮੋਹਨ ਮਾਲਵੀਆ ਨੇ ਸਮਝੌਤੇ ਉੱਪਰ ਦਸਤਖਤ ਕੀਤੇ। ਬਾਅਦ ਵਿੱਚ ਹੋਰ ਨੇਤਾਵਾਂ ਦੇ ਦਸਤਖਤ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸ਼ਾਮਿਲ ਸਨ, 1) ਐਮ. ਆਰ. ਜਾਇਕਰ, 2) ਤੇਜ਼ ਬਹਾਦਰ ਸਪਰੂ, 3) ਘਣਸ਼ਾਮ ਦਾਸ ਬਿਰਲਾ, 4) ਰਾਜਗੋਪਾਲਚਾਰੀ, 5) ਡਾਕਟਰ ਰਜਿੰਦਰ ਪ੍ਰਸ਼ਾਦ, 6) ਰਾਏ ਬਹਾਦਰ ਸ਼੍ਰੀ ਨਿਵਾਸਨ, 7) ਐਮ. ਸੀ ਰਾਜਾ, 8) ਦੇਵਦਾਸ ਗਾਂਧੀ, 9) ਵਿਸ਼ਵਾਸ਼, 10) ਰਾਜਭੋਗ, 11) ਪੀ. ਬਾਲੂ, 12) ਗਵੱੲੀ, 13) ਠੱਕਰ ਬੱਪਾ, 14. ਡਾ. ਸੋਲਾਂਕੀ, 15) ਵੀ. ਸੀ. ਮਹਿਤਾ ਅਤੇ 16) ਕਾਮਥ।*
*ਇਸ ਸਮਝੌਤੇ ਤੇ ਰਾਜਗੋਪਾਲਚਾਰੀ ਐਨੇ ਖੁਸ਼ ਹੋਏ ਸਨ ਕਿ ਉਹਨਾਂ ਨੇ ਡਾਕਟਰ ਅੰਬੇਡਕਰ ਜੀ ਦੇ ਪੈਨ ਨਾਲ ਪੈਨ ਵਟਾ ਕੇ ਦਸਤਖਤ ਕੀਤੇ। ਗਾਂਧੀ ਦੀ ਜਾਨ ਬਚ ਗਈ। ਵਰਤ ਖ਼ਤਮ ਹੋ ਗਿਆ। ਸੰਵਿਧਾਨਕ ਇਤਿਹਾਸ ਪੱਖੋਂ ਇਹ ਸਮਝੌਤਾ ਬਹੁਤ ਹੀ ਮਹੱਤਪੂਰਨ ਹੈ, ਪ੍ਰੰਤੂ ਨਾਲ ਹੀ ਇਸ ਤੋਂ ਹਿੰਦੂ ਸਮਾਜ ਦੀ ਅਛੂਤਾਂ ਪ੍ਰਤੀ ਕੱਟੜ ਮਾਨਸਿਕਤਾ ਦਾ ਵੀ ਬਾਖੂਬੀ ਪਤਾ ਲੱਗਦਾ ਹੈ ਕਿ ਅਛੂਤਾਂ ਦੇ ਵਿਰੋਧ ਵਿੱਚ ਉਹ ਕਿਸ ਹੱਦ ਤੱਕ ਜਾ ਸਕਦੇ ਹਨ। ਸਮਝੌਤੇ ਦੀ ਸੂਚਨਾ ਤੁਰੰਤ ਹੀ ਬ੍ਰਿਟਿਸ਼ ਪ੍ਰਧਾਨ ਮੰਤਰੀ, ਵਾਇਸਰਾਏ ਅਤੇ ਬੰਬਈ ਦੇ ਗਵਰਨਰ ਨੂੰ ਭੇਜ ਦਿੱਤੀ ਗਈ।*
*(‘ਅੰਬੇਡਕਰਵਾਦ ਪੜ੍ਹੋ---ਅੰਬੇਡਕਰਵਾਦ ਪੜ੍ਹਾਓ ---ਅੰਬੇਡਕਰਵਾਦ ਸਮਝੋ---ਅੰਬੇਡਕਰਵਾਦ ਸਮਝਾਓ’ ਮੁਹਿੰਮ ਤਹਿਤ ਜਾਰੀ)*
*ਜਾਰੀ ਕਰਤਾ:- ਧੱਮਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਚਾਰਕ ਐਡਵੋਕੇਟ ਸੰਜੀਵ ਕੁਮਾਰ ਭੌਰਾ ਵਲ੍ਹੋ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਵਿਖੇ ਸਥਿਤ ਬੁੱਧਿਸ਼ਟ ਰਿਸਰਚ ਸੈਂਟਰ ਵਿੱਚੋ ਬਹੁਜਨ ਹਿੱਤ ਵਿੱਚ ਜਾਰੀ।*
ਮੋਬਾਇਲ-ਕਮ-ਵੱਟਸ ਐਪ ਨੰਬਰ 9041524154
On April 13, 2023, the birthday of Dr. Bhimrao Ambedkar was celebrated with great enthusiasm at the Bhim Rao Ambedkar Social Educational and Welfare Club Bhasaur (Reg. DIC/DRA 14119 OF 2019) in the village of Bhasaur. This event is commemorated annually, and its focus is to inspire children towards education. The program was graced by the presence of Dr. Makhan Singh, a retired Deputy Director from the Health Department of Punjab, who attended as the chief guest. Additionally, Sardar Pavitar Singh, the former District BSP President Sangrur, Sardar Amrik Singh Kanth, the District BSP President Sangrur, Malvinder Singh, the Halka Dhuri BSP President, and Principal Gurbakhsh Singh Ji were present at the event. The speakers at the program informed the audience about Dr. Bhimrao Ambedkar's ideology and the significant works he accomplished during his lifetime. Singer Preet Kaur Dhuri captivated everyone's attention with her beautiful songs, while the children's performances ad...

Nice
जवाब देंहटाएं