ਸ਼ੀਰੀ ਵਰਗ ਕਿਦਾਂ ਹੋਂਦ ਵਿੱਚ ਆਇਆ
ਹਜਾਰਾਂ ਸਾਲਾਂ ਤੋਂ ਭਾਰਤ ਦੀ ਸਰ ਜਮੀਨ ਉੱਤੇ ਹਿੰਦੂ, ਮੁਸਲਿਮ ਕਥਿਤ ਸਵਰਨ ਸਮਾਜ ਆਪਸ ਵਿੱਚ ਸ਼ਕਤੀ ਅਤੇ ਸਮਝੌਤਿਆਂ ਨਾਲ, ਸੱਤਾ ਦਾ ਬਦਲੀ ਕਰਦਾ ਆ ਰਿਹਾ ਸੀ। ਭਾਰਤੀ ਮੂਲ ਸਮਾਜ ਦੇ ਲੋਕ ਜਲ, ਜੰਗਲ, ਜਮੀਨ ਅਤੇ ਮਨੁੱਖ ਹੋਣ ਦੇ ਮਾਨਵ ਅਧਿਕਾਰਾਂ ਤੋਂ ਬੇਦਖਲ ਹੀ ਰਿਹਾ। ਅਜਾਦੀ ਦੇ ਨਾਂ ਉਤੇ 1947 ਵਿੱਚ ਦੇਸ਼ ਦੇ ਦੋ ਟੁੱਕੜੇ ਹੋਏ। ਸੱਤਾ ਦੀ ਚਾਬੀ ਅੰਗਰੇਜਾਂ ਕੋਲੋਂ ਕਥਿਤ ਸਵਰਨ ਸਮਾਜ ਦੇ ਲੋਕਾਂ ਦੇ ਹੱਥ ਲਗੀ।
ਕਥਿਤ ਸਵਰਨ ਸਮਾਜ ਦੇ ਸ਼ਕਤੀ ਅਤੇ ਸਮਝੌਤਿਆਂ ਦੇ ਚਲਦੇ ਹੋਏ ਦੇਸ਼ ਦੇ ਦੋ ਟੁੱਕੜੇ ਕਰ ਹਿੰਦੋਸਤਾਨ ਅਤੇ ਪਾਕਿਸਤਾਨ ਬਨਾਉਣ ਦਾ ਕੰਮ ਹੋਇਆ। ਪਾਕਿਸਤਾਨ ਇਕ ਇਸਲਾਮਿਕ ਦੇਸ਼ ਬਣਿਆ ਲੇਕਿਨ ਹਿੰਦੋਸਤਾਨ ਹਿੰਦੂ ਰਾਸ਼ਟਰ ਨਾ ਬਣਕੇ ਸਮਾਜਵਾਦੀ ਲੋਕਤਾਂਤਰਿਕ ਦੇਸ਼ ਭਾਰਤ ਬਣਿਆ। ਇਹ ਬਾਬਾ ਸਾਹਿਬ ਦੇ ਕਾਰਨ ਹੀ ਹੋ ਸਕਿਆ।
ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ 26 ਜਨਵਰੀ 1950 ਵਿੱਚ ਭਾਰਤ ਦੇ ਮੂਲ ਨਿਵਾਸੀ ਸਮਾਜ ਦੇ ਲੋਕਾਂ ਨੂੰ ਹਜਾਰਾਂ ਸਾਲਾਂ ਬਾਅਦ ਕੇਵਲ ਮਨੁੱਖ ਅਤੇ ਭਾਰਤ ਦਾ ਨਾਗਰਿਕ ਮੰਨਿਆ ਗਿਆ। ਸਵਰਣ ਸਮਾਜ ਜੋ ਆਪਣੇ ਆਪ ਨੂੰ ਯੋਰੇਸ਼ੀਆਈ, ਆਰੀਆ ਅਤੇ ਬਾਹਰੀ ਲੋਕ ਮੰਨਦੇ ਸਨ ਨੂੰ ਵੀ ਭਾਰਤ ਦੀ ਨਾਗਰਿਕਤਾ ਮਿਲੀ। ਬਾਬਾ ਸਾਹਿਬ ਸਾਰੀ ਉਮਰ ਦਲਿਤ ਸਮਾਜ ਨੂੰ ਮੁਨੱਖ ਹੋਣ ਦਾ ਦਰਜਾ ਦਵਾਉਣ ਅਤੇ ਭਾਰਤੀ ਸਮਾਜ ਨੂੰ ਸਮਤਾ ਸਮਾਨਤਾ ਅਤੇ ਭਾਈਚਾਰੇ ਵਾਲਾ ਬਨਾਉਣ ਲਈ ਲੜਦੇ ਰਹੇ। ਉਹਨਾ 1931 ਵਿੱਚ ਲੰਡਨ ਗੋਲ ਮੇਜ਼ ਕਾਨਫ਼ਰੰਸ ਵਿੱਚ "ਅਛੂਤ" ਵਰਗ ਦੇ ਹੱਕਾਂ ਲਈ ਜੋਰਦਾਰ ਅਵਾਜ ਉਠਾਈ। ਅਗਲੀ ਗੋਲ ਮੇਜ ਕਾਨਫਰੰਸ ਵਿਚ ਗਾਂਧੀ ਨੇ "ਅਛੂਤ" ਵਰਗ ਦੇ ਹੱਕਾਂ ਅਤੇ ਬਾਬਾ ਸਾਹਿਬ ਦਾ ਵਿਰੋਧ ਕੀਤਾ। ਉਹਨਾ ਕਿਹਾ ਕਿ ਜੇ ਕਰ ਅਛੂੱਤਾਂ ਨੂੰ ਆਪਣੇ ਨੇਤਾ ਆਪ ਚੁਣਨ ਦਾ ਅਧਿਕਾਰ ਦਿਤਾ ਜਾਂਦੇ ਹੈ ਤਾਂ ਅਜਿਹੀ ਅਜ਼ਾਦੀ ਦੀ ਸਾਨੂੰ ਲੋੜ ਨਹੀਂ ਕਿਹਾ ਮੈਂ ਵਿਰੋਧ ਕਰਦਾ ਹਾਂ।
ਕਥਿਤ ਸਵਰਨ ਸਮਾਜ ਦੇ ਵਿਰੋਧ ਦੇ ਬਾਵਜੂਦ ਅੰਗਰੇਜ਼ ਸਰਕਾਰ ਨੇ ਬਾਬਾ ਸਾਹਿਬ ਦੀ ਮੰਗ ਨੂੰ ਜਾਇਜ਼ ਮੰਨਦੇ ਹੋਏ "ਅਛੂਤ" ਵਰਗ ਦੇ ਹੱਕ ਵਿੱਚ ਕਮਿਊਨਲ ਅਵਾਰਡ ਦੇ ਦਿਤਾ। ਇਸ ਨਾਲ ਭਾਰਤ ਸਮਤਾ ਸਮਾਨਤਾ ਭਾਈਚਾਰੇ ਵਾਲੀ ਅਤੇ ਆਰਥਿਕ , ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਆ ਸਕਦੀ ਸੀ ਭਾਰਤ ਇੱਕ ਕੌਮ ਬਣ ਸਕਦਾ ਸੀ। ਭਾਰਤੀ ਸਮਾਜ ਨੂੰ ਇੱਕ ਕੌਮ ਬਨਾਉਣ ਦੇ ਕੰਮ ਨੂੰ ਪਹਿਲਾਂ 13 ਅਪਰੈਲ 1699 ਨੂੰ ਪੰਜਾਬ ਦੀ ਧਰਤੀ ਉਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਸ਼ੂਦਰ ਅਛੂੱਤ ਲੋਕਾਂ ਨੂੰ ਇਕੋ ਬਾਟੇ ਵਿੱਚ ਅਮ੍ਰਿਤ ਸ਼ਕਾਕੇ ਖਾਲਸੇ ਦੀ ਸ਼ਾਜਨਾ ਕੀਤੀ ਸੀ। ਜਿਸ ਦਾ ਹਸ਼ਰ ਅਸੀਂ ਦੇਖ ਰਹੇ ਹਾਂ ਲੋਕ ਸਿੱਖ ਵੀ ਬਣੇ ਜਾਤੀ ਅਤੇ ਜਾਤੀ ਹੰਕਾਰ ਨੂੰ ਵੀ ਨਾਲ ਰਖਿਆ, ਇਕ ਕੌਮ ਕਿਦਾ ਬਣ ਸਕਦੇ ਹਨ। 26 ਜਨਵਰੀ 1950 ਤੋਂ ਭਾਰਤੀ ਸੰਵਿਧਾਨ ਨੇ ਦਲਿਤ, ਬੇਦਖਲ, ਵੰਚਿਤ ਸਮਾਜ ਦੇ ਲੋਕਾਂ ਨੂੰ ਭਾਰਤ ਦਾ ਨਾਗਰਿਕ ਹੋਣ ਦਾ ਅਧਿਕਾਰ ਦਿਤਾ ਅਤੇ ਅਛੂੱਤਤਾ ਨੂੰ ਖਤਮ ਕਰ ਦਿਤਾ। ਹੁਣ ਉਹ ਬੇਝਿਜਕ ਭਾਰਤ ਦੇ ਜਲ, ਜੰਗਲ, ਜਮੀਨ ਨੂੰ ਵਰਤ ਸਕਦਾ ਸਨ।
ਬਾਬਾ ਸਾਹਿਬ ਬੀ ਆਰ ਅੰਬੇਦਕਰ ਦਾ ਸ਼੍ਰੀ ਐਮ ਕੇ ਗਾਂਧੀ ਦੁਆਰਾ ਪ੍ਰਤੀ ਰਾਜਨੀਤਿਕ ਵਿਰੋਧਤਾ ਦਾ ਪ੍ਰਭਾਵ ਭਾਰਤ ਅਤੇ ਭਾਰਤ ਦੇ ਅਛੂੱਤ ਵਰਗਾਂ ਲਈ ਵੱਖਰੇ ਚੋਣ ਵੋਟਰਾਂ ਦੀ ਰਾਜਨੀਤਿਕ ਮੰਗ ਉੱਤੇ ਪਿਆ। ਬਾਬਾ ਸਾਹਿਬ ਬੀ ਆਰ ਅੰਬੇਦਕਰ, ਜਿਹਨਾਂ ਨੂੰ ਬਾਅਦ ਵਿੱਚ ਭਾਰਤ ਦੇ ਸੰਵਿਧਾਨ ਨੂੰ ਬਨਾਉਣ ਦਾ ਮੌਕਾ ਮਿਲਿਆ ਉਹ ਭਾਰਤ ਦੇ ਉਸ ਸਮੇ ਦੇ ਸੰਵਿਧਾਨ ਦੇ "ਵੱਖ-ਵੱਖ ਭਾਗਾਂ" ਦੀ ਵਿਸ਼ਾਲ ਅਛੂੱਤ ਅਬਾਦੀ ਲਈ ਵਖਰੇ ਚੋਣਾਵ ਖੇਤਰ ਅਤੇ ਪ੍ਰਬੰਧਨ ਦੀ ਮੰਗ ਕਰਦੇ ਆ ਰਹੇ ਸਨ। ਅੰਗਰੇਜ਼ ਸਰਕਾਰ ਨੇ ਜਾਇਜ਼ ਮੰਨਦੇ ਹੋਏ "ਅਛੂਤ" ਵਰਗ ਨੂੰ ਕਮਿਊਨਲ ਅਵਾਰਡ ਦੇ ਦਿਤਾ ਗਿਆ ਸੀ।
ਇਹ ਉਹ "ਅਛੂਤ" ਸਨ, ਜਿਸਨੂੰ ਅੱਜ ਅਨੁਸੂਚਿਤ ਜਾਤੀਆਂ (ਐਸ.ਸੀ.) ਕਿਹਾ ਜਾਂਦਾ ਹੈ। ਬਾਬਾ ਸਾਹਿਬ ਜਾਣਦੇ ਸਨ ਕਿ ਭਾਰਤ ਦਾ "ਅਛੂਤ" ਵਰਗ ਨੂੰ ਆਪਣੇ ਵਿਚੋਂ ਕਿਸੇ ਬਾਹਰਲੇ ਦਖਲ ਤੋ ਬਗੈਰ ਆਪਣਾ ਰਾਜਨੀਤਿਕ ਮੁਖੀ ਚੁਣਕੇ ਹੀ ਭੇਜਣ ਦਾ ਪ੍ਰਬੰਧ ਕਰਨਾ ਹੋਵੇਗਾ। ਸਾਂਝੀ ਚੋਣ ਪ੍ਰਨਾਲੀ ਰਾਹੀਂ ਚੁਣਿਆ "ਅਛੂਤ" ਵਰਗ ਦਾ ਨੇਤਾ "ਅਛੂਤ" ਵਰਗ ਦਾ ਭਲਾ ਕਰਨ ਲਾਇਕ ਨਹੀ ਹੋ ਸਕਦਾ। ਉਹ ਕਥਿਤ ਸਵਰਨ ਸਮਾਜ ਦੇ ਦਬਾ ਥੱਲੇ ਰਹੇਗਾ ਅਤੇ ਉਹ ਦਬਾ ਥੱਲੇ ਆਪਣੇ ਸਾਮਜ ਦਾ ਕੰਮ ਕਰਨ ਲਾਇਕ ਨਹੀਂ ਰਹੇਗਾ, ਸਵਰਨ ਸਮਾਜ ਦਾ ਹੀ ਸ਼ੀਰੀ ਹੋਵੇਗਾ।
ਸ਼੍ਰੀ ਐਮ ਕੇ ਗਾਂਧੀ ਨੂੰ "ਅਛੂਤ" ਵਰਗ ਨੂੰ ਦਿਤਾ ਕਮਿਊਨਲ ਅਵਾਰਡ ਦਾ ਵਿਰੋਧ ਕੀਤਾ। ਉਹ ਅਛੂੱਤਾਂ ਨੂੰ ਭਾਰਤ ਦੇ ਸਵਰਣ ਸਮਾਜ ਦਾ ਕਿਸੇ ਨਾ ਕਿਸੇ ਢੰਗ ਨਾਲ ਗੁਲਾਮ ਹੀ ਬਣਾਕੇ ਰਖਣਾ ਚਾਹੁੰਦੇ ਸਨ। ਸ਼੍ਰੀ ਗਾਂਧੀ ਇੱਕ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਪੁਣੇ ਦੀ ਇੱਕ ਜੇਲ ਵਿੱਚ ਬੰਦ ਸੀ। ਉਸ ਨੇ ਜੇਲ ਵਿੱਚ ਕਮਿਊਨਲ ਅਵਾਰਡ ਦੇ ਖਿਲਾਫ ਮਰਨ ਵਰਤ ਰਖ ਬਾਬਾ ਸਾਹਿਬ ਉਤੇ ਦਬਾਉ ਪਾ ਕੇ ਕਮਿਊਨਲ ਅਵਾਰਡ ਨੂੰ ਵਾਪਸ ਕਰਵਾ ਦਿਤਾ।
1932 ਦੇ ਪੂਨਾ ਸਮਝੌਤੇ ਨੇ ਭਾਰਤ ਦੇ ਦਲਿਤ ਸਮਾਜ ਨੂੰ ਅਧੂਰੀ ਸਮਾਜਿਕ, ਰਾਜਨੀਤਿਕ ਨੁਮਾਇੰਦਗੀ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਭਾਵ ਅੱਜ ਦੀਆਂ ਸੰਸਦੀ ਚੋਣਾਂ ਵਿਚ ਵੀ ਮਹਿਸੂਸ ਕੀਤੇ ਜਾਂਦੇ ਹਨ। ਇਸਦੇ ਵਿੱਚ ਇਕ ਬੁਨਿਆਦੀ ਅੰਤਰ ਹੈ। ਜਿਵੇਂ ਕਿ ਸ਼੍ਰੀ ਗਾਂਧੀ ਅਛੂਤਤਾ ਨੂੰ ਸਮਾਜਕ ਮੁੱਦਾ ਮੰਨਦੇ ਸਨ, ਬਾਬਾ ਸਾਹਿਬ ਅੰਬੇਦਕਰ ਇਸ ਨੂੰ ਸਮਾਜਿਕ, ਰਾਜਨੀਤਿਕ, ਆਰਥਿਕ ਮੁੱਦਾ ਸਮਝਦੇ ਮੰਨਦੇ ਸਨ।
ਸਮਝੋਤੇ ਨੇ "ਅਛੂਤ" ਵਰਗ ਦੇ ਗਲ਼ ਸਾਂਝੀ ਚੋਣ ਪ੍ਰਨਾਲੀ ਪਾ ਦਿਤੀ ਜਿਸ ਵਿੱਚ ਰਿਜਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ। ਭਾਰਤੀ ਸਮਾਜ ਵਿੱਚ ਮਾਮੂਲੀ ਨੇੜਤਾ ਵਧੀ। ਲੇਕਿਨ ਇਸ ਸਮਝੌਤੇ ਨਾਲ "ਅਛੂਤ" ਵਰਗ, ਸਵਰਨ ਸਮਾਜ ਦੇ ਰਾਜਨੀਤਿਕ ਸਮਾਜਿਕ ਦੇ ਸ਼ੀਰੀ ਵਰਗ ਵਜੋਂ ਹੋਂਦ ਵਿੱਚ ਆਇਆ। ਇਹ ਸ਼ੀਰੀਪੁਣਾ ਭਾਰਤ ਦੇ ਹਰ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ। "ਅਛੂਤ" ਵਰਗ ਹਰ ਥਾਂ ਕਥਿਤ ਸਵਰਣ ਸਮਾਜ ਦੇ ਪ੍ਰੋਗਰਾਮਾ ਦੀ ਭੀੜ ਵਧਾਉਣ ਦੇ ਕੰਮ ਆਉਦਾ ਰਿਹਾ ਹੈ ਅਤੇ ਕਦੇ ਕਦਾਈ ਕੋਈ ਟੁਕੜਾ ਹਿੱਸੇਦਾਰੀ ਦੇ ਨਾਂ ਉਤੇ ਮਿਲ ਵੀ ਜਾਂਦਾ ਹੈ। ਜਿਸ ਨੂੰ ਸ਼ੀਰੀ ਲੋਕ ਭੁਨਾਕੇ ਅਛੂੱਤ ਵਰਗ ਦੇ ਵੋਟ ਸਵਰਨਾਂ ਦੀ ਝੋਲੀ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਖੁਦ ਦੇ ਹੀ ਲਾਭ ਲੈਣ ਤਕ ਹੀ ਕੰਮ ਕਰਨ ਯੋਗ ਹੁੰਦੇ ਹਨ। ਆਪਣੇ ਸਮਾਜ ਦੇ ਹੱਖ ਦੀ ਪੈਰਵਾਈ ਨੂੰ ਜਾਇਜ਼ ਸਮਝਦੇ ਹੋਏ ਵੀ ਖੁਲਕੇ ਕੰਮ ਕਰਨਾ ਤਾਂ ਦੂਰ ਦੀ ਗਲ ਜੁਬਾਨ ਤਕ ਵੀ ਨਹੀਂ ਖੋਲ ਸਕਦੇ ਅਜਿਹਾ ਐਸਸੀ ਐਸਟੀ ਸਮਾਜ ਮੰਨ ਰਿਹਾ ਹੈ।
copy to Facebook ਇੰ. ਹਰਦੀਪ ਸਿੰਘ ਚੁੰਬਰ
On April 13, 2023, the birthday of Dr. Bhimrao Ambedkar was celebrated with great enthusiasm at the Bhim Rao Ambedkar Social Educational and Welfare Club Bhasaur (Reg. DIC/DRA 14119 OF 2019) in the village of Bhasaur. This event is commemorated annually, and its focus is to inspire children towards education. The program was graced by the presence of Dr. Makhan Singh, a retired Deputy Director from the Health Department of Punjab, who attended as the chief guest. Additionally, Sardar Pavitar Singh, the former District BSP President Sangrur, Sardar Amrik Singh Kanth, the District BSP President Sangrur, Malvinder Singh, the Halka Dhuri BSP President, and Principal Gurbakhsh Singh Ji were present at the event. The speakers at the program informed the audience about Dr. Bhimrao Ambedkar's ideology and the significant works he accomplished during his lifetime. Singer Preet Kaur Dhuri captivated everyone's attention with her beautiful songs, while the children's performances ad...

ਸੱਚ ਹੈ ਇਸ ਵਿੱਚ ਗਲਤੀ ਕਿਸਦੀ ਹੈ।ਡਾਕਟਰ ਸਾਹਿਬ ਦੀ ਜਾ ਂ ਗਾਂਧੀ ਦੀ।ਵੋਟਰ ਤਾਂ ਅਨਪੜ੍ਹ ਤੇ ਚਾਲਚੀ ਹੈ
जवाब देंहटाएं